14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵੈਟਰਨਜ਼ ਆਊਟਰੀਚ ਪ੍ਰੋਗਰਾਮ ਤਹਿਤ ਐਕਸ ਸਰਵਿਸਮੈਨ ਰੈਲੀ 23 ਨੂੰ

ਅਜੀਤ ਡੈਸਕ 21-11-2025
ਜਲੰਧਰ, 20 ਨਵੰਬਰ (ਐੱਮ. ਐੱਸ. ਲੋਹੀਆ)-ਬੰਬੇ ਸੈਪਰਸ ਵਲੋਂ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਭਲਾਈ ਲਈ ਵੈਟਰਨਜ਼ ਆਊਟਰੀਚ ਪ੍ਰੋਗਰਾਮ ਤਹਿਤ 23 ਨਵੰਬਰ ਨੂੰ ਵਜਰਾ ਸੈਨਿਕ ਇੰਸਟੀਚਿਊਟ, ਜਲੰਧਰ ਕੈਂਟ ਵਿਖੇ ਐਕਸ ਸਰਵਿਸਮੈਨ ਰੈਲੀ ਕੀਤੀ ਜਾ ਰਹੀ ਹੈ | ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੱਤੀ ਕਿ ਇਸ ਰੈਲੀ 'ਚ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਵਾਰਸਾਂ ਦੀਆਂ ਪੈਨਸ਼ਨ, ਪਾਰਟ ਟੂ ਆਰਡਰ, ਸਪਰਸ਼ ਐਕਸ ਸਰਵਿਸਮੈਨ ਕੰਟ੍ਰੀਬਿਊਟਰੀ ਹੈੱਲਥ ਸਕੀਮ, ਪੈਨਸ਼ਨ ਡਿਸਬਰਸਮੈਂਟ ਤੇ ਬੈਕਿੰਗ, ਆਧਾਰ ਕਾਰਡ, ਮੈਡੀਕਲ/ਡੈਂਟਲ ਆਦਿ ਮਾਮਲਿਆਂ ਨੂੰ ਹੱਲ ਕਰਵਾਉਣ ਤੋਂ ਇਲਾਵਾ ਜ਼ਿਲ੍ਹਾ ਸੈਨਿਕ ਬੋਰਡ ਅਤੇ ਡੀ.ਪੀ.ਡੀ.ਓ. ਨਾਲ ਇੰਟਰੈਕਸ਼ਨ ਵੀ ਹੋਵੇਗੀ | ਇਸ ਰੈਲੀ 'ਚ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਮੌਕੇ 'ਤੇ ਹੱਲ ਕਰਵਾਉਣ ਦੇ ਮਕਸਦ ਨਾਲ ਵੱਖ-ਵੱਖ
ਰਿਕਾਰਡ ਦਫ਼ਤਰਾਂ, ਈ.ਸੀ.ਐੱਚ.ਐੱਸ, ਪੋਲੀਕਲੀਨਿਕ, ਸੈਂਟਰਲ ਐੱਮ.ਆਈ. ਰੂਮ ਅਤੇ ਆਧਾਰ ਆਫ਼ਿਸ, ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ ਤੇ ਕੇਨਰਾ ਬੈਂਕ, ਇੰਸ਼ੋਰੈਂਸ ਸੈਕਟਰ ਦੇ ਐਲ.ਆਈ.ਸੀ. ਤੇ ਜ਼ਿਲ੍ਹਾ ਸੈਨਿਕ ਬੋਰਡ ਵਲੋਂ ਸਟਾਲ ਵੀ ਲਗਾਏ ਜਾਣਗੇ | ਉਨ੍ਹਾਂ ਬੰਬੇ ਇੰਜੀਨੀਅਰ ਗਰੁੱਪ, ਬੰਗਾਲ ਇੰਜੀਨੀਅਰ ਗਰੁੱਪ ਅਤੇ ਸਿੱਖ ਐੱਲ.ਆਈ. ਦੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਆਪਣੀਆਂ ਮੁਸ਼ਕਲਾਂ ਤੁਰੰਤ ਹੱਲ ਕਰਵਾਉਣ ਲਈ ਇਸ ਰੈਲੀ 'ਚ ਵੱਧ ਤੋਂ ਵੱਧ ਗਿਣਤੀ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ 8 ਕਿਹਾ, ਡੀ. ਜੀ. ਪੀ. ਵਲੋਂ ਕਰਵਾਈ ਜਾਂਚ ਤੋਂ ਬਾਅਦ ਰੱਦ ਕਰਨ ਦੀ ਹਦਾਇਤ ਦੇ ਬਾਵਜੂਦ ਕੀਤਾ ਚਲਾਨ ਪੇਸ਼ 8 ਇਨਸਾਫ਼ ਦੀ... ਅਗਲੀ ਖ਼ਬਰ ਜੁਆਇੰਟ ਐਕਸ਼ਨ ਕਮੇਟੀ ਨੇ ਰਾਕੇਸ਼ ਬਹਿਲ, ਜਸਵਿੰਦਰ ਸਿੰਘ ਸਚਦੇਵਾ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।