ਜਲੰਧਰ 20 ਨਵੰਬਰ (ਸ਼ਿਵ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਲੰਧਰ ਸਥਿਤ ਐਨਜੀਓ ਐਜੂ-ਯੂਥ ਫਾਊਾਡੇਸ਼ਨ (ਰਜਿਸਟਰਡ) ਨੇ ਕਿਡਨੀ ਹਸਪਤਾਲ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ ਫੇਜ਼-1, ਜਲੰਧਰ ਵਿਖੇ ਖੂਨਦਾਨ ਕੈਂਪ ਲਗਾਇਆ | ਕੈਂਪ ਦੌਰਾਨ 73 ਯੂਨਿਟ ਖੂਨਦਾਨ ਇਕੱਤਰ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਅਤੇ ਡਾਕਟਰਾਂ ਨੇ ਸਮਾਜ ਦੀ ਭਲਾਈ ਲਈ ਫਾਊਾਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ | ਸ. ਹਰਮਿੰਦਰ ਸਿੰਘ (ਪ੍ਰਧਾਨ, ਗੁਰੂਦੁਆਰਾ ਸਾਹਿਬ) ਅਤੇ ਐਡੀਸ਼ਨਲ ਐਸ.ਈ. ਪਰਮਜੀਤ ਸਿੰਘ (ਪ੍ਰਧਾਨ, ਗੋਲਡਨ ਐਵੇਨਿਊ ਫੇਜ਼-2 ਵੈਲਫੇਅਰ ਸੋਸਾਇਟੀ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਐਨਜੀਓ ਦੇ ਪ੍ਰਧਾਨ ਪ੍ਰੋ. ਕੰਵਰ ਸਰਤਾਜ ਸਿੰਘ ਨੇ ਕਿਹਾ ਕਿ ਸਾਡੀ ਨੌਜਵਾਨ ਟੀਮ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ | ਇਸ ਮੌਕੇ ਅਰੁਣ ਕੁਮਾਰ, ਮੋਨੂੰ ਸਿੱਧੂ, ਚਿਰਾਗ ਸ਼ਰਮਾ, ਲਵਲੇਸ਼ ਸਹੋਤਾ, ਵਿਕਰਮ ਕੁਮਾਰ, ਤਰੁਣ ਭਗਤ, ਉਜਵਲਦੀਪ ਸਿੰਘ, ਕਰਨ ਸਿੰਘ, ਨਰੇਸ਼ ਵਾਲੀਆ, ਸ.ਕੁਲਵੰਤ ਸਿੰਘ ਪੰਨੂ, ਐਨ.ਪੀ ਸਿੰਘ, ਮਹਿੰਦਰ ਸਿੰਘ, ਪੀ.ਐਸ ਭੱਲਾ, ਦਰਸ਼ਨ ਸਿੰਘ, ਪਿੰਦਰ, ਰੋਹਿਤ ਚੌਹਾਨ, ਭਾਰਤ ਭਗਤ, ਰਾਹੁਲ ਖੰਨਾ, ਅਸ਼ੀਸ਼ ਕੁਮਾਰ ਆਦਿ ਹਾਜ਼ਰ ਸਨ |