15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮੁੰਬਈ ਦੇ ਸਾਨਪਾੜਾ ਖੇਤਰ ਵਿਚ ਫਟਿਆ ਸਿਲੰਡਰ, ਦੋ ਲੋਕ ਗੰਭੀਰ ਜ਼ਖਮੀ

ਮੁੰਬਈ, 15 ਸਤੰਬਰ- ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ...

ਅਜੀਤ ਡੈਸਕ 15-09-2026

ਮੁੰਬਈ, 15 ਸਤੰਬਰ- ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਨਵੀਂ ਮੁੰਬਈ ਦੇ ਸਾਨਪਾੜਾ ਖੇਤਰ ਵਿਚ ਇਕ ਸਿਲੰਡਰ ਫਟਣ ਨਾਲ ਦੋ ਲੋਕ ਗੰਭੀਰ ਜ਼ਖਮੀ ਹੋ ਗਏ।

ਧਮਾਕੇ ਵਿਚ ਛੇ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ। ਨਵੀਂ ਮੁੰਬਈ ਨਗਰ ਨਿਗਮ ਦੇ ਖੇਤਰੀ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਸਚਿਨ ਕਦਮ ਨੇ ਕਿਹਾ ਕਿ ਪ੍ਰਤੀਕ ਸਹਿਕਾਰੀ ਹਾਊਸਿੰਗ ਸੋਸਾਇਟੀ ਵਿਚ ਇਕ ਦੁਕਾਨ ਦੇ ਅੰਦਰ ਸਵੇਰੇ 6 ਵਜੇ ਦੇ ਕਰੀਬ ਧਮਾਕਾ ਹੋਇਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਨੇੜਲੇ ਸੂਰਜ ਹਸਪਤਾਲ ਦੀਆਂ ਸ਼ੀਸ਼ੇ ਦੀਆਂ ਖਿੜਕੀਆਂ ਚਕਨਾਚੂਰ ਹੋ ਗਈਆਂ।

ਪਿਛਲੀ ਖ਼ਬਰ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਬੱਲੂਆਣਾ ਵਿਚ ਅਵਤਾਰ ਪੁਰਬ ਮਨਾਇਆ, ਨਹਿੰਗ ਸਿੰਘ ਫੌਜਾਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਵਲੋਂ 19 ਸਤੰਬਰ ਨੂੰ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨਾਂ ਦਾ ਐਲਾਨ