ਜੰਡਿਆਲਾ ਮੰਜਕੀ, 20 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਸਰਕਾਰੀ ਪ੍ਰਾਇਮਰੀ ਸਕੂਲ ਬੰਡਾਲਾ (ਕੁੜੀਆ) ਵਿੱਚ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੌਰਾਨ ਸਕੂਲ ਨੂੰ ਸੈਮੀਨਾਰ ਹਾਲ ਤੇ ਵਰਾਂਡੇ ਲਈ ਟਾਇਲਾਂ, ਮਿਡ-ਡੇ-ਮੀਲ ਲਈ ਰਾਸ਼ਨ, ਦੂਰੋਂ ਆਉਣ ਵਾਲੇ ਬੱਚਿਆਂ ਲਈ ਈ-ਰਿਕਸਾ, ਸਕੂਲ ਦੀ ਮੁਰੰਮਤ ਲਈ ਨਕਦੀ, ਬੱਚਿਆਂ ਨੂੰ ਬੂਟ-ਜੁਰਾਬਾਂ ਆਦਿ ਦੇਣ ਵਾਲੇ ਪ੍ਰਵਾਸੀ ਪੰਜਾਬੀ ਪਰਿਵਾਰ ਟੇਕ ਚੰਦ ਫਰਮਾਹ, ਸ੍ਰੀਮਤੀ ਆਸ਼ਾ ਫਰਮਾਹ, ਪਵਨ ਕੁਮਾਰ ਫਰਮਾਹ ਦਾ ਸਕੂਲ ਵਿਚ ਕਰਵਾਏ ਗਏ ਵੱਖ-ਵੱਖ ਵਿਕਾਸ ਕਾਰਜਾਂ ਲਈ ਸਨਮਾਨ ਕੀਤਾ ਗਿਆ | ਇਸ ਮੌਕੇ ਰਾਕੇਸ਼ ਕੌਸ਼ਲ, ਸੰਦੀਪ, ਬਿਹਾਰੀ ਲਾਲ ਫਰਮਾਹ, ਅਜਮੇਰ ਸਿੰਘ ਰਾਣਾ, ਸੰਜੀਵ ਕੁਮਾਰ ਸਦੇੜਾ, ਸੁਦਰਸ਼ਨ ਨਾਲ ਕੰਡਾ ਬਲਾਕ ਪ੍ਰਧਾਨ ਸੰਤੋਖ ਸਿੰਘ ਘਾਰੂ, ਅਵਿਨਾਸ਼ ਕੁਮਾਰ,ਰੋਸ਼ਨ ਲਾਲ ਪੰਚ ਸਾਬਕਾ ਸੀ. ਐਚ. ਸੀ. ਕੁਲਵਿੰਦਰ ਸਿੰਘ, ਸਾਬਕਾ ਸਕੂਲ ਮੁਖੀ ਰਾਜਵਿੰਦਰ ਕੌਰ, ਸਮੂਹ ਸਟਾਫ ਅਤੇ ਐਸ. ਐਮ. ਸੀ. ਮੈਂਬਰ, ਬੱਚਿਆਂ ਦੇ ਮਾਂ-ਪਿਓ ਅਤੇ ਪਿੰਡ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ | ਸਕੂਲ ਇੰਚਾਰਜ ਸ੍ਰੀਮਤੀ ਪਿ੍ਤਪਾਲ ਕੌਰ ਵਲੋਂ ਸਹਿਯੋਗੀਆਂ ਅਤੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ |