ਸ਼ਾਹਕੋਟ, 20 ਨਵੰਬਰ (ਬਾਂਸਲ)-ਸ਼ਾਹਕੋਟ ਦੇ ਵਾਰਡ ਨੰਬਰ 5 ਦੇ ਕਾਂਗਰਸੀਆਂ ਵਲੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਦੂਸਰੀ ਵਾਰ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਬਣਨ 'ਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਧਾਈਆਂ ਦਿੱਤੀਆਂ ਗਈਆ ¢ ਇਸ ਮÏਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਪਵਨ ਪੁਰੀ, ਵਾਰਡ ਦੀ ਐਮ.ਸੀ. ਸਵੀਨਾ ਕੁਮਰਾ ਅਤੇ ਯੂਥ ਕਾਂਗਰਸੀ ਆਗੂ ਟਿੰਪੀ ਕੁਮਰਾ ਨੇ ਕਿਹਾ ਕਿ ਲਾਡੀ ਸ਼ੇਰੋਵਾਲੀਆ ਦੇ ਮੁੜ ਪ੍ਰਧਾਨ ਬਣਨ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ ¢ ਇਸ ਮÏਕੇ ਸੁਖਦੀਪ ਸਿੰਘ ਸੋਨੂੰ ਕੰਗ, ਯੂਥ ਆਗੂ ਟਿੰਪੀ ਕੁਮਰਾ, ਧਰਮਪਾਲ ਭਟਾਰਾ, ਅਕਾਸ਼, ਬੰਟੀ ਕੁਮਰਾ, ਤਰਸੇਮ ਕੁਮਰਾ, ਭੁਪਿੰਦਰ ਕੁਮਰਾ, ਭਰਤ ਕੁਮਰਾ, ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਣ ਸੁਸਾਇਟੀ, ਸੁਰਿੰਦਰ ਸਿੰਘ ਪਦਮ ਸਕੱਤਰ, ਸੁਖਵਿੰਦਰ ਸਿੰਘ ਸੋਨੂੰ ,ਪਾਰਸ ਕੁਮਰਾ, ਇਕਬਾਲ ਸਿੰਘ ਵਾਲੀਆ ਆਦਿ ਹਾਜ਼ਰ ਸਨ |