17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬਿਆਸ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਖੱਜਲ ਖੁਆਰੀ

ਬਿਆਸ, (ਅੰਮ੍ਰਿਤਸਰ), 17 ਸਤੰਬਰ (ਨਰਿੰਦਰ ਸਿੰਘ)- ਜੰਡਿਆਲਾ ਗੁਰੂ ਦੇ ਪਿੰਡ ਦੇਵੀਦਾਸਪੁਰੇ ਰੇਲਵੇ ਟਰੈਕ ’ਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਸੰਬੰਧੀ ਵਿਰੋਧ ਪ੍ਰਦਰਸ਼ਨ 12 ਵਜੇ ਸ਼ੁਰੂ ਕੀਤਾ। ਇਸ ਧਰਨੇ ਦਾ ਅਸਰ ਬਿਆਸ ਰੇਲਵੇ ਸਟੇਸ਼ਨ ’ਤੇ ਦੇਖਣ ਨੂੰ ਮਿਲਿਆ। ਯਾਤਰੀਆਂ ਦੀ ਬਹੁਤ ਜ਼ਿਆਦਾ ਖੱਜਲ ਖੁਆਰੀ ਨਜ਼ਰ ਆਈ।

ਅਜੀਤ ਡੈਸਕ 17-09-2026

ਬਿਆਸ, (ਅੰਮ੍ਰਿਤਸਰ), 17 ਸਤੰਬਰ (ਨਰਿੰਦਰ ਸਿੰਘ)- ਜੰਡਿਆਲਾ ਗੁਰੂ ਦੇ ਪਿੰਡ ਦੇਵੀਦਾਸਪੁਰੇ ਰੇਲਵੇ ਟਰੈਕ ’ਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਸੰਬੰਧੀ ਵਿਰੋਧ ਪ੍ਰਦਰਸ਼ਨ 12 ਵਜੇ ਸ਼ੁਰੂ ਕੀਤਾ। ਇਸ ਧਰਨੇ ਦਾ ਅਸਰ ਬਿਆਸ ਰੇਲਵੇ ਸਟੇਸ਼ਨ ’ਤੇ ਦੇਖਣ ਨੂੰ ਮਿਲਿਆ। ਯਾਤਰੀਆਂ ਦੀ ਬਹੁਤ ਜ਼ਿਆਦਾ ਖੱਜਲ ਖੁਆਰੀ ਨਜ਼ਰ ਆਈ। ਸਟੇਸ਼ਨ ਮਾਸਟਰ ਬਿਆਸ ਦੀ ਜਾਣਕਾਰੀ ਅਨੁਸਾਰ ਕਰੀਬ 20 ਰੇਲਗੱਡੀਆਂ ਅੱਪ ਡਾਊਨ ਦੀਆਂ ਪ੍ਰਭਾਵਿਤ ਹੋ ਗਈਆਂ। ਯਾਤਰੀਆਂ ਦੀ ਖੱਜਲ ਖੁਆਰੀ ਨੂੰ ਦੇਖਦਿਆਂ ਨੰਗਲ ਡੈਮ ਨੂੰ ਵਾਇਆ ਤਰਨ ਤਾਰਨ ਡਾਈਵਰਟ ਕੀਤਾ ਗਿਆ। ਇਸ ਦੇ ਨਾਲ ਹੀ ਸ਼ਤਾਬਦੀ ਐਕਸਪ੍ਰੈਸ ਨੂੰ ਵੀ ਡਾਈਵਰਟ ਕਰਨ ਦਾ ਨਿਰਦੇਸ਼ ਜਾਰੀ ਕਰ ਦਿੱਤਾ ਗਿਆ। ਪਰ ਅਜੇ ਵੀ ਸ਼ਤਾਬਦੀ ਐਕਸਪ੍ਰੈਸ ਮੌਕੇ ’ਤੇ ਰੇਲਵੇ ਪਲੈਟਫਾਰਮ ਨੰਬਰ ਇਕ ’ਤੇ ਹੀ ਖੜੀ ਹੈ।

ਪਿਛਲੀ ਖ਼ਬਰ ਨਸ਼ਿਆਂ ਨੇ ਉਜਾੜੇ ਘਰਾਂ ਦੀ ਆਵਾਜ਼ ਬਣੀ ਭਾਜਪਾ ਅਗਲੀ ਖ਼ਬਰ ਦੇਵੀਦਾਸਪੁਰਾ ਰੇਲਵੇ ਟ੍ਰੈਕ ’ਤੇ ਕਿਸਾਨਾਂ ਨੇ 12 ਵਜੇ ਸ਼ੁਰੂ ਕੀਤਾ ਧਰਨਾ