17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ

ਅਜੀਤ ਡੈਸਕ 21-11-2025
ਲਾਂਬੜਾ, 20 ਨਵੰਬਰ (ਪਰਮੀਤ ਗੁਪਤਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸੈਮੀਨਾਰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਡਾਇਟ ਰਾਮਪੁਰ ਲੱਲੀਆਂ ਵਿਖੇ ਕਰਵਾਇਆ ਗਿਆ | ਇਸ ਸੈਮੀਨਾਰ ਦੀ ਸ਼ੁਰੂਆਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ | ਇਸ ਮੌਕੇ ਡਾਕਟਰ ਗੁਰਿੰਦਰਜੀਤ ਕੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਜਲੰਧਰ ਨੇ ਸ਼ਿਰਕਤ ਕੀਤੀ | ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਗੁਰੂਆਂ ਦੇ ਪਾਏ ਪੂਰਨਿਆਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫਸਰ ਪਿ੍ੰਸੀਪਲ ਸੁਨੀਤਾ ਸਹੋਤਾ ਰੰਧਾਵਾ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਸੈਮੀਨਾਰ ਵਿੱਚ ਜ਼ਿਲ੍ਹੇ ਦੇ 14 ਬਲਾਕਾਂ ਦੇ ਵਿਦਿਆਰਥੀਆਂ ਨੇ ਭਾਸ਼ਨ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ, ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ 'ਚ ਜਸਲੀਨ ਕੌਰ ਸੀਨੀਅਰ ਸੈਕੰਡਰੀ ਸਕੂਲ ਬਿਨ ਪਾਲ ਕੇ ਬਲਾਕ ਆਦਮਪੁਰ ਨੇ ਪਹਿਲਾ, ਗੁਲਸ਼ਨਪ੍ਰੀਤ ਕੌਰ ਸੀਨੀਅਰ ਸੈਕੰਡਰੀ ਸਕੂਲ ਕੁਲਾਰ ਨੇ ਦੂਜਾ, ਏਕ ਨੂਰ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਨੇ ਤੀਜਾ ਸਥਾਨ ਹਾਸਿਲ ਕੀਤਾ | ਜੱਜ ਦੀ ਭੂਮਿਕਾ ਅਮਨਦੀਪ ਕੌਰ, ਕੁਲਵਿੰਦਰ ਕੌਰ ਅਤੇ ਨੀਨਾ (ਸਾਰੇ ਲੈਕਚਰਾਰ ) ਨੇ ਨਿਭਾਈ | ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਕੌਰ ਅਤੇ ਅਮਨਜੋਤ ਕੌਰ ਨੇ ਸਾਂਝੇ ਤੌਰ 'ਤੇ ਨਿਭਾਈ | ਇਸ ਸੈਮੀਨਾਰ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਸੰਸਥਾ ਦੇ ਇੰਚਾਰਜ ਰਕੇਸ਼ ਅਗਰਵਾਲ, ਇਕਬਾਲ ਸਿੰਘ ਰੰਧਾਵਾ, ਮਹੇਸ਼ ਸ਼ਰਮਾ, ਜੋਤੀ, ਹਰਪ੍ਰੀਤ ਕੌਰ, ਮਨੀਸ਼ ਕੁਮਾਰ ਜੂਨੀਅਰ ਸਹਾਇਕ, ਵਿਪਨ ਕੁਮਾਰ ਮਿਊਜਿਕ ਮਾਸਟਰ, ਸਨੀਪਾਲ, ਪਰਮਜੀਤ ਸਿੰਘ ਡਾਇਟ ਦੇ ਵਿਦਿਆਰਥੀਆਂ ਅਤੇ ਵਿਜੇ ਰਾਣੀ ਸਹਾਇਕ ਬਲਾਕ ਨੋਡਲ ਅਫਸਰ ਨੇ ਆਪਣਾ ਯੋਗਦਾਨ ਪਾਇਆ |
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਵਲੋਂ ਸ਼ੇਰੋਵਾਲੀਆ ਨੂੰ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਵਧਾਈਆਂ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।