ਕੂੜੇ ਦਾ ਕੰਮ ਠੇਕੇ 'ਤੇ ਦੇਣ ਦਾ ਟੈਂਡਰ ਖੁੱਲ੍ਹਣ 'ਤੇ ਸੂਬੇ ਭਰ 'ਚ ਹੜਤਾਲ ਦੀ ਚਿਤਾਵਨੀ
ਅਜੀਤ ਡੈਸਕ
21-11-2025
ਜਲੰਧਰ, 20 ਨਵੰਬਰ (ਸ਼ਿਵ)-ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਸੰਨੀ ਸਹੋਤਾ ਦੀ ਅਗਵਾਈ ਵਿਚ ਯੂਨੀਅਨ ਆਗੂਆਂ ਨੇ ਮੇਅਰ ਵਨੀਤ ਧੀਰ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਜੇਕਰ ਸ਼ਹਿਰ ਵਿਚ ਕੂੜੇ ਦਾ ਸਾਰਾ ਕੰਮ 143 ਕਰੋੜ ਵਿਚ ਠੇਕੇ 'ਤੇ ਦੇਣ ਲਈ 24 ਨਵੰਬਰ ਨੂੰ ਟੈਂਡਰ ਖੋਲਿ੍ਹਆ ਜਾਂਦਾ ਹੈ ਤਾਂ ਨਿਗਮ ਦੀਆਂ ਸਾਰੀਆਂ ਯੂਨੀਅਨਾਂ ਇਸ ਕੰਮ ਦਾ ਵਿਰੋਧ ਕਰਨਗੀਆਂ ਅਤੇ 28 ਨਵੰਬਰ ਨੂੰ ਇਸ ਬਾਰੇ ਜਲੰਧਰ ਵਿਚ ਮੀਟਿੰਗ ਕੀਤੀ ਜਾਵੇਗੀ ਤੇ ਇਸ ਫ਼ੈਸਲੇ ਦੇ ਖ਼ਿਲਾਫ਼ ਸੂਬੇ ਭਰ ਦੀਆਂ ਨਿਗਮਾਂ, ਨਗਰ ਕੌਂਸਲਰਾਂ ਅਤੇ ਨਗਰ ਪੰਚਾਇਤਾਂ ਵਿਚ ਹੜਤਾਲ 'ਤੇ ਜਾਣ ਦਾ ਫ਼ੈਸਲਾ ਲਿਆ ਜਾਵੇਗਾ ਤੇ ਸਾਰੇ ਕੰਮ ਬੰਦ ਕਰ ਦਿੱਤੇ ਜਾਣਗੇ ਤੇ ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਯੂਨੀਅਨ ਆਗੂਆਂ ਨੇ ਮੇਅਰ ਨੂੰ ਦੱਸਿਆ ਕਿ ਯੂਨੀਅਨਾਂ ਨੇ ਪਹਿਲਾਂ ਹੀ ਹੜਤਾਲ 'ਤੇ ਜਾਣ ਦਾ ਨਿਗਮ ਨੂੰ ਨੋਟਿਸ ਦਿੱਤਾ ਹੋਇਆ ਹੈ | ਇਸ ਮੌਕੇ ਪਵਨ ਅਗਨੀਹੋਤਰੀ, ਪਵਨ ਬਾਬਾ, ਅਸ਼ੋਕ ਭੀਲ, ਸੰਨ੍ਹੀ ਸੇਠੀ, ਗੌਰਵ ਗਿੱਲ, ਹੀਰੋ ਸਭਰਵਾਲ, ਅਨਿਲ ਸਭਰਵਾਲ, ਛੋਟਾ ਰਾਜੂ, ਹਰਜੀਤ ਬੌਬੀ, ਰਜਿੰਦਰ ਸਭਰਵਾਲ, ਗੁਰਵਿੰਦਰ ਸਿੰਘ ਬਿੱਟੂ, ਵਿਕੀ ਸਹੋਤਾ, ਨੋਨਾ ਪ੍ਰਧਾਨ, ਅਨੂਪ ਕੁਮਾਰ, ਅਮਰ ਕਲਿਆਣ, ਕਰਨ ਥਾਪਰ ਤੇ ਹੋਰ ਵੀ ਆਗੂ ਹਾਜ਼ਰ ਸਨ |