ਸ਼ਾਹਕੋਟ, 19 ਨਵੰਬਰ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ, ਨਗਿੰਦਰ ਸਿੰਘ ਬਾਂਸਲ)-ਪੰਜਾਬ ਸਰਕਾਰ ਵਲੋਂ ਸਿੱਖਿਆ ਬਲਾਕ ਸ਼ਾਹਕੋਟ-1 ਅਤੇ 2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਦਿਵਿਆਂਗ ਬੱਚਿਆਂ ਦਾ ਵਿੱਦਿਅਕ ਟੂਰ ਬੀ.ਪੀ.ਈ.ਓ. ਸ਼ਾਹਕੋਟ-1 ਨਿਰਮਲ ਸਿੰਘ ਗਿੱਦੜਪਿੰਡੀ ਤੇ ਬੀ.ਪੀ.ਈ.ਓ. ਸ਼ਾਹਕੋਟ-2 ਵਿਜੈ ਕੁਮਾਰ ਨਰੂਲਾ ਦੀ ਅਗਵਾਈ ਅਤੇ ਪੂਜਾ ਜੈਸਵਾਲ ਆਈ.ਈ.ਆਰ.ਟੀ. ਦੀ ਦੇਖ-ਰੇਖ ਹੇਠ ਯੰਗ-ਏ-ਆਜ਼ਾਦੀ ਯਾਦਗਾਰ, ਕਰਤਾਰਪੁਰ ਵਿਖੇ ਲਿਜਾਇਆ ਗਿਆ | ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਸੈਦਪੁਰ ਝਿੜੀ ਵਿਖੇ ਕਰਵਾਏ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਵਿਦਿਅਕ ਟੂਰ ਲਈ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਜਤਿੰਦਰਪਾਲ ਸਿੰਘ ਬੱਲਾ ਸਿੱਖਿਆ ਕੋਆਰਡੀਨੇਟਰ, ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਬੂਟਾ ਸਿੰਘ ਕਲਸੀ ਐੱਮ.ਸੀ., ਰਾਖੀ ਮੱਟੂ ਐੱਮ.ਸੀ., ਰੂਪ ਲਾਲ ਸ਼ਰਮਾ ਫਾਊਾਡਰ ਮੈਂਬਰ 'ਆਪ', ਨਵਜੋਤ ਕੌਰ ਸਹੋਤਾ ਬਲਾਕ ਕੋਆਰਡੀਨੇਟ, ਨਵਨੀਤ ਸਿੰਘ ਸਹੋਤਾ, ਸਰਬਜੀਤ ਮੱਟੂ, ਮੰਗਾ ਮੱਟੂ, ਸੋਨੀ ਢੋਟ, ਅਰਸ਼ਦੀਪ ਸਿੰਘ, ਮੱਖਣ ਯੂ.ਕੇ ਆਦਿ ਵੀ ਮੌਜੂਦ ਸਨ | ਪਿੰਦਰ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ ਬਲਵੀਰ ਸਿੰਘ ਧੰਜੂ ਕਲਰਕ ਬਲਾਕ ਸ਼ਾਹਕੋਟ-1, ਵੀਰ ਸਿੰਘ ਕਲਰਕ ਬਲਾਕ ਸ਼ਾਹਕੋਟ-2, ਚਰਨਜੀਤ ਸਿੰਘ ਜੀਰਾ, ਆਸ਼ੀਸ਼ ਕੁਮਾਰ ਅਕਾਊਾਟੈਂਟ, ਸੰਜੀਵ ਮੱਕੜ, ਰਾਕੇਸ਼ ਕੁਮਾਰ, ਸਾਹਬੀ, ਜਸਵਿੰਦਰ ਕੁਮਾਰ, ਸਰਬਜੀਤ ਕੌਰ ਹੈੱਡ ਟੀਚਰ, ਨਰੇਸ਼, ਸਵਰਨ ਕੌਰ, ਪਰਮਜੀਤ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ |