21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਫਿਲੌਰ ਤੋਂ ਨਵਾਂਸ਼ਹਿਰ ਰੋਡ 'ਤੇ ਵਗ ਰਿਹਾ ਘਰਾਂ ਦਾ ਗੰਦਾ ਪਾਣੀ ਦੇ ਰਿਹੈ ਵੱਡੇ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 19-11-2025
ਫਿਲੌਰ, 18 ਨਵੰਬਰ (ਵਿਪਨ ਗੈਰੀ)-ਲੰਬੇ ਸਮੇਂ ਮਗਰੋਂ ਬਣੀ ਸੜਕ 'ਤੇ ਵਗ ਰਿਹਾ ਘਰਾਂ ਦਾ ਗੰਦਾ ਪਾਣੀ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਬਣ ਚੁੱਕਾ ਹੈ | ਮਾਮਲਾ ਪਿੰਡ ਨਗਰ ਦਾ ਹੈ ਜਿੱਥੇ ਨਿਕਾਸ ਨਾ ਹੋਣ ਕਰਕੇ ਮੁਹੱਲੇ ਦਾ ਗੰਦਾ ਪਾਣੀ ਸੜਕ 'ਤੇ ਖੜ੍ਹਾ ਹੋਣ ਕਰਕੇ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਜਿਸ ਵੱਲ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾ ਨੇਤਾ ਦੀ ਸਵੱਲੀ ਨਜ਼ਰ ਨਹੀਂ ਪੈ ਰਹੀ | ਦੱਸਣਯੋਗ ਹੈ ਕਿ ਫਿਲੌਰ ਤੋਂ ਨਵਾਂਸ਼ਹਿਰ ਵੱਲ ਜਾਣ ਵਾਲੀ ਸੜਕ ਜੋ ਮੀਂਹ ਕਾਰਨ ਟੁੱਟ ਗਈ ਸੀ ਜਿਸ ਨੂੰ ਖ਼ੂਨੀ ਸੜਕ ਵੀ ਕਿਹਾ ਜਾਣ ਲੱਗ ਪਿਆ ਸੀ, ਕਿਉਂਕਿ ਇਸ ਟੁੱਟੀ ਸੜਕ 'ਤੇ ਪਏ ਟੋਇਆਂ ਕਾਰਨ ਕਈ ਹਾਦਸੇ ਵਾਪਰੇ ਤੇ ਕਈਆਂ ਨੂੰ ਆਪਣੀ ਕੀਮਤੀ ਜਾਨ ਵੀ ਗਵਾਉਣੀ ਪਈ, ਜਿਸ ਮਗਰੋਂ ਇਸ ਮਸਲੇ ਨੂੰ ਖ਼ਬਰਾਂ ਰਾਹੀ ਪ੍ਰਕਾਸ਼ਿਤ ਕੀਤਾ ਤਾਂ ਪ੍ਰਸ਼ਾਸਨ ਦੀ ਅੱਖ ਖੁੱਲ੍ਹੀ ਤਾਂ ਇਸ ਸੜਕ ਨੂੰ ਦੁਬਾਰਾ ਬਣਾਇਆ ਗਿਆ | ਹੈਰਾਨੀ ਦੀ ਗੱਲ ਹੈ ਕਿ ਜਿਸ ਸੜਕ ਨੂੰ ਬਣਾਉਣ ਲਈ ਲੋਕ ਪੱਬਾਂ ਭਾਰ ਸਨ ਉਸੇ ਸੜਕ ਨੂੰ ਤੋੜਨ ਵਿਚ ਹੁਣ ਕੋਈ ਕਮੀ ਨਹੀਂ ਛੱਡੀ ਜਾ ਰਹੀ ਤੇ ਘਰਾਂ ਦਾ ਪਾਣੀ ਕਰੀਬ ਇੱਕ ਕਿੱਲੋਮੀਟਰ ਦੀ ਲੰਬਾਈ 'ਚ ਸੜਕ 'ਤੇ ਖੜ੍ਹਾ ਹੈ, ਜੋ ਵਾਹਨਾਂ ਲਈ ਵੱਡੀ ਪ੍ਰੇਸ਼ਾਨੀ ਤਾਂ ਬਣਿਆ ਹੀ ਹੈ ਨਾਲ ਹੀ ਵੱਡੇ ਹਾਦਸਿਆਂ ਨੂੰ ਸੱਦਾ ਵੀ ਦੇ ਰਿਹਾ ਹੈ | ਉਧਰੋਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸੜਕ 'ਤੇ ਖੜ੍ਹਾ ਗੰਦਾ ਪਾਣੀ ਜਿੱਥੇ ਰਾਹਗੀਰਾਂ ਲਈ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ ਉੱਥੇ ਸਾਡੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਹੈ ਕਿਉਂਕਿ ਇਸ ਗੰਦੇ ਪਾਣੀ ਤੋਂ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਲੋਕਾਂ ਨੇ ਮੰਗ ਕੀਤੀ ਕਿ ਜਲਦ ਉਨ੍ਹਾਂ ਨੂੰ ਇਸ ਜ਼ਹਿਮਤ ਤੋਂ ਛੁਟਕਾਰਾ ਦਵਾਇਆ ਜਾਵੇ ਅਤੇ ਸੜਕ 'ਤੇ ਖੜ੍ਹੇ ਇਸ ਗੰਦੇ ਪਾਣੀ ਦਾ ਨਿਕਾਸ ਕੀਤਾ ਜਾਵੇ | ਇਸੇ ਦੌਰਾਨ ਰੋਜ਼ਾਨਾ ਗੁਜ਼ਰਨ ਵਾਲੇ ਰਾਹਗੀਰਾਂ ਨੇ ਵੀ ਇਸ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਗੁਹਾਰ ਲਾਈ ਹੈ | ਉਧਰੋਂ ਸੰਬੰਧਿਤ ਅਧਿਕਾਰੀਆਂ ਨੇ ਸੜਕ 'ਤੇ ਖੜ੍ਹੇ ਗੰਦੇ ਪਾਣੀ ਦੇ ਹੱਲ ਲਈ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਹੈ ਤੇ ਹੁਣ ਦੇਖਣਾ ਹੋਵੇਗਾ ਕਦੋਂ ਲੋਕਾਂ ਦੀ ਜਾਨ 'ਤੇ ਬਣੇ ਖ਼ਤਰੇ ਦਾ ਹੱਲ ਕੱਢ ਕੇ ਪਾਣੀ ਸੜਕ ਤੋਂ ਹਟਾਇਆ ਜਾਂਦਾ ਹੈ |
ਪਿਛਲੀ ਖ਼ਬਰ ਮਜੀਦਾ ਪਹਿਲਵਾਨ ਬਣੇ ਰੁਸਤਮ-ਏ-ਹਿੰਦ ਰੈਸਲਿੰਗ ਵੈੱਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਅਗਲੀ ਖ਼ਬਰ ਸੀ. ਪੀ. ਐਫ. ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦੇ ਮੁਲਾਜ਼ਮਾਂ ਨੇ ਰੋਸ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।