21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮਜੀਦਾ ਪਹਿਲਵਾਨ ਬਣੇ ਰੁਸਤਮ-ਏ-ਹਿੰਦ ਰੈਸਲਿੰਗ ਵੈੱਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ

ਅਜੀਤ ਡੈਸਕ 19-11-2025
ਸ਼ਾਹਕੋਟ, 18 ਨਵੰਬਰ (ਦਲਜੀਤ ਸਿੰਘ ਸਚਦੇਵਾ)-ਰੁਸਤਮ-ਏ-ਹਿੰਦ ਸਵ: ਪਹਿਲਵਾਨ ਮੇਹਰਦੀਨ ਦੇ ਸਪੁੱਤਰ ਅਬਦੁਲ ਮਜ਼ੀਦ (ਮਜੀਦਾ ਪਹਿਲਵਾਨ) ਵਾਸੀ ਸ਼ਾਹਕੋਟ ਨੂੰ ਰੁਸਤਮ-ਏ-ਹਿੰਦ ਰੈਸਲਿੰਗ ਵੈੱਲਫ਼ੇਅਰ ਐਸੋਸੀਏਸ਼ਨ ਪੰਜਾਬ ਦਾ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ ਹੈ | ਕੁਸ਼ਤੀ ਦੇ ਮੈਦਾਨ ਵਿਚ ਮਜੀਦਾ ਪਹਿਲਵਾਨ ਦੇ ਲੰਮੇ ਤਜ਼ਰਬੇ ਤੇ ਉਨ੍ਹਾਂ ਦੇ ਪਰਿਵਾਰਕ ਵਿਰਸੇ ਨੂੰ ਵੇਖਦੇ ਹੋਏ ਐਸੋਸੀਏਸ਼ਨ ਨੇ ਇਹ ਅਹਿਮ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ 'ਤੇ ਪਾਈ ਹੈ | ਮਜੀਦਾ ਪਹਿਲਵਾਨ ਨੂੰ ਉਨ੍ਹਾਂ ਦੀ ਇਹ ਨਿਯੁਕਤੀ ਦਾ ਪੱਤਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰਪਾਲ ਸਿੰਘ ਵਲੋਂ ਦਿੱਤਾ ਗਿਆ | ਪ੍ਰਧਾਨ ਭੁਪਿੰਦਰਪਾਲ ਸਿੰਘ ਨੇ ਕਿਹਾ ਕਿ ਮਜੀਦਾ ਪਹਿਲਵਾਨ ਦੇ ਆਉਣ ਨਾਲ ਐਸੋਸੀਏਸ਼ਨ ਮਜ਼ਬੂਤ ਹੋਵੇਗੀ, ਕਿਉਂਕਿ ਉਨ੍ਹਾਂ ਦੇ ਖ਼ਾਨਦਾਨ ਦਾ ਕੁਸ਼ਤੀ ਨਾਲ ਰਿਸ਼ਤਾ ਦਹਾਕਿਆਂ ਪੁਰਾਣਾ ਹੈ ਤੇ ਉਨ੍ਹਾਂ ਦੇ ਪਿਤਾ ਮੇਹਰਦੀਨ ਦਾ ਨਾਂਅ ਅੱਜ ਵੀ ਕੁਸ਼ਤੀ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ | ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਪੀ.ਏ ਸੁਖਦੀਪ ਸਿੰਘ ਸੋਨੂੰ ਕੰਗ, ਜਗਤਾਰ ਸਿੰਘ ਤਾਰੀ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਢੰਡੋਵਾਲ 'ਤੇ ਹੋਰ ਇਲਾਕੇ ਦੀਆਂ ਸ਼ਖ਼ਸੀਅਤਾਂ ਵਲੋਂ ਅਖਾੜੇ ਪਹੁੰਚ ਕੇ ਨਵੇਂ ਬਣੇ ਸੀਨੀਅਰ ਵਾਈਸ ਪ੍ਰਧਾਨ ਮਜੀਦਾ ਪਹਿਲਵਾਨ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸੋਨੂੰ ਕੰਗ ਪੀ.ਏ ਨੇ ਕਿਹਾ ਕਿ ਮਜੀਦਾ ਪਹਿਲਵਾਨ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾ ਕੇ ਸ਼ਾਹਕੋਟ ਇਲਾਕੇ ਨੂੰ ਮਾਣ ਬਖ਼ਸ਼ਿਆ ਗਿਆ ਹੈ | ਮਜੀਦਾ ਪਹਿਲਵਾਨ ਨੇ ਕਿਹਾ ਕਿ ਉਹ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ | ਉਨ੍ਹਾਂ ਦਾ ਮੁੱਖ ਧਿਆਨ ਨੌਜਵਾਨ ਪਹਿਲਵਾਨਾਂ ਨੂੰ ਸਹੀ ਸਿਖਲਾਈ ਤੇ ਪਲੇਟਫਾਰਮ ਮੁਹੱਈਆ ਕਰਵਾਉਣ 'ਤੇ ਰਹੇਗਾ ਤਾਂ ਜੋ ਉਹ ਆਪਣੇ ਪਿਤਾ ਮੇਹਰਦੀਨ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾ ਸਕਣ | ਇਸ ਮੌਕੇ ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ ਸ਼ਾਹਕੋਟ, ਰੋਮੀ ਗਿੱਲ ਸਾਬਕਾ ਐੱਮ.ਸੀ, ਲਛਮਣ ਸੋਬਤੀ ਸਮਾਜ ਸੇਵਕ, ਟਿੰਪੀ ਕੁਮਰਾ ਕਾਂਗਰਸੀ ਆਗੂ, ਸਾਬਾ ਪੰਡਤ, ਡਾ: ਰਾਜੇਸ਼ ਚੌਹਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਲੱਸਟਰ ਲੋਹੀਆਂ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ 'ਚ ਬਾਲ ਮੇਲੇ ਲਗਾਏ ਅਗਲੀ ਖ਼ਬਰ ਫਿਲੌਰ ਤੋਂ ਨਵਾਂਸ਼ਹਿਰ ਰੋਡ 'ਤੇ ਵਗ ਰਿਹਾ ਘਰਾਂ ਦਾ ਗੰਦਾ ਪਾਣੀ ਦੇ ਰਿਹੈ ਵੱਡੇ ਹਾਦਸਿਆਂ ਨੂੰ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।