ਆਦਮਪੁਰ, 18 ਨਵੰਬਰ (ਰਮਨ ਦਵੇਸਰ)-ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋ ਇਕ ਨਸ਼ਾ ਤਸਕਰ ਨੂੰ ਗਿ੍ਫਤਾਰ ਕਰਕੇ ਉਸ ਪਾਸੋ 200 ਗ੍ਰਾਮ ਹੈਰੋਇਨ ਅਤੇ ਮੋਟਰਸਾਇਕਲ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜੀਵ ਕੁਮਾਰ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜਿਲਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਦਯਾ ਚੰਦ ਸਮੇਤ ਪੁਲਿਸ ਪਾਰਟੀ ਦੇ ਖੁਰਦਪੁਰ ਨਹਿਰ ਦੇ ਨਾਲ ਵਾਲੀ ਸੜਕ ਨਹਿਰੀ ਰੈਸਟ ਹਾਉਸ ਆਦਮਪੁਰ ਨਾਕਾ ਲਗਾ ਕਿ ਚੈਕਿੰਗ ਕਰਦੇ ਸੀ | ਤਾਂ ਅੱਗੇ ਰੈਸਟ ਹਾਉਸ ਦੀ ਵਲੋ ਇੱਕ ਮੋਨਾ ਵਿਅਕਤੀ ਸਾਹਿਲ ਵਾਸੀ ਪਿੰਡ ਮੁੱਧ ਖੋਖਰ ਥਾਣਾ ਲੋਪੋਕੇ ਚਗਾਵਾ ਜਿਲ੍ਹਾ ਅਮਿ੍ਤਸਰ ਮੋਟਰਸਾਈਕਲ ਪਲੈਟਿਨਾ ਤੇ ਆਇਆ | ਜਿਸ ਨੂੰ ਮੋਕਾ ਤੇ ਕਾਬੂ ਕਰਕੇ ਉਸਦੀ ਪਹਿਨੀ ਹੋਈ ਜੈਕਟ ਰੰਗ ਕਾਲਾ ਦੀ ਸੱਜੀ ਜੇਬ ਵਿੱਚੋ 200 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ | ਜਿਸ ਤੇ ਮੁਕੱਦਮਾ ਦਰਜ ਕਰ ਗਿ੍ਫਤਾਰ ਕਰ ਲਿਆ ਗਿਆ | ਤੇ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਉਸ ਕੋਲੋ ਹੋਰ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ |