ਸ਼ਾਹਕੋਟ, 18 ਨਵੰਬਰ (ਸੁਖਦੀਪ ਸਿੰਘ)-ਪਾਸਟਰ ਐਸੋਸੀਏਸ਼ਨ, ਸ਼ਾਹਕੋਟ ਦੀ ਮੀਟਿੰਗ 'ਚ ਪੰਜਾਬ ਕਿ੍ਸ਼ਚਨ ਮੂਵਮੈਂਟ ਯੂਥ ਵਿੰਗ ਦੇ ਪ੍ਰਧਾਨ ਸੁਧੀਰ ਨਾਹਰ ਅਤੇ ਸ਼ਾਹਕੋਟ ਹਲਕੇ ਦੇ ਪਾਸਟਰ ਸਾਹਿਬਾਨਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ 'ਚ ਸਾਰੇ ਪਾਸਟਰਾਂ ਵਲੋਂ ਵਿਚਾਰ ਕਰਨ ਉਪਰੰਤ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਸ 'ਚ ਪਾਸਟਰ ਐਸੋਸੀਏਸ਼ਨ ਸ਼ਾਹਕੋਟ ਦੇ ਪ੍ਰਧਾਨ ਬਿਸ਼ਪ ਡੈਨੀਅਲ ਕਾਂਗਣਾ, ਚੇਅਰਮੈਨ ਬਿਸ਼ਪ ਯੂਸਫ਼ ਮਸੀਹ, ਵਾਈਸ ਪ੍ਰਧਾਨ ਪਾਸਟਰ ਕੁਲਵੰਤ, ਸਕੱਤਰ ਪਾਸਟਰ ਸੰਦੀਪ ਮਸੀਹ, ਉੱਪ ਸਕੱਤਰ ਪਾਸਟਰ ਰਾਜ ਕੁਮਾਰ, ਖਜ਼ਾਨਚੀ ਪਾਸਟਰ ਸੋਹਣ ਲਾਲ, ਉੱਪ ਖਜ਼ਾਨਚੀ ਪਾਸਟਰ ਮੰਗਲ ਲਾਡੀ, ਸਲਾਹਕਾਰ ਪਾਸਟਰ ਭੁਪਿੰਦਰ ਤੋਂ ਇਲਾਵਾ ਪਾਸਟਰ ਅਵਤਾਰ ਮਸੀਹ, ਸੀਨੀਅਰ ਪਾਸਟਰ ਰੇਵ ਜੌਰਜ ਮਸੀਹ, ਰੂਬੀਨਾ ਜੌਰਜ, ਪਾਸਟਰ ਵਿਲੀਅਮ ਆਦਿ ਮੈਂਬਰ ਚੁਣੇ ਗਏ | ਨਵੇਂ ਅਹੁਦੇਦਾਰ ਪਾਸਟਰਾਂ ਨੂੰ ਪੰਜਾਬ ਕਿ੍ਸ਼ਚਨ ਮੂਵਮੈਂਟ ਯੂਥ ਵਿੰਗ ਦੇ ਪ੍ਰਧਾਨ ਸੁਧੀਰ ਨਾਹਰ ਨੇ ਮੁਬਾਰਕਬਾਦ ਦਿੱਤੀ | ਇਸ ਮੀਟਿੰਗ 'ਚ ਸਾਰਿਆਂ ਦੀ ਸਹਿਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸ਼ਾਹਕੋਟ ਵਿਖੇ ਕਿ੍ਸਮਸ ਸੰਬੰਧੀ ਵਿਸ਼ਾਲ ਸ਼ੋਭਾ ਯਾਤਰਾ 19 ਦਸੰਬਰ ਨੂੰ ਕੱਢੀ ਜਾਵੇਗੀ | ਇਸ ਮੀਟਿੰਗ 'ਚ ਯੂਥ ਵਿੰਗ ਜ਼ਿਲ੍ਹਾ (ਦਿਹਾਤੀ) ਦੇ ਪ੍ਰਧਾਨ ਮਰਕੁਸ ਵਾਲੀਆ, ਵਾਈਸ ਪ੍ਰਧਾਨ ਜਗਦੀਪ ਮਸੀਹ, ਸ਼ਾਹਕੋਟ ਦੇ ਯੂਥ ਵਿੰਗ ਦੇ ਪ੍ਰਧਾਨ ਪਵਨ ਪਰਜੀਆਂ, ਵਾਇਸ ਪ੍ਰਧਾਨ ਅਨੌਸ਼ ਮਸੀਹ, ਵਾਇਸ ਪ੍ਰਧਾਨ ਮਹਿਤਪੁਰ ਗੋਨੀ, ਜਸਵਿੰਦਰ ਗਿੱਲ, ਐਡਵਿਨ ਟੀ. ਦਾਸ, ਨਾਨਕ ਰਾਮ ਤੇ ਹੋਰ ਬਹੁਤ ਸਾਰੇ ਹੋਰ ਪਤਵੰਤੇ ਹਾਜ਼ਰ ਸਨ |