ਕੇਂਦਰ ਦੀਆਂ ਫਿਰਕੂ-ਫਾਸ਼ੀ ਨੀਤੀਆਂ ਖ਼ਿਲਾਫ਼ ਲੋਕ ਲਾਮਬੰਦ ਹੋਣ-ਪਾਸਲਾ
ਅਜੀਤ ਡੈਸਕ
07-11-2025
ਰਾਜ ਕਮੇਟੀ 28 ਨਵੰਬਰ ਤੋਂ 12 ਦਸੰਬਰ 2025 ਤੱਕ ਬੇਜ਼ਮੀਨੇ-ਸਾਧਨਹੀਣ ਕਿਰਤੀਆਂ, ਦਲਿਤਾਂ ਨਾਲ ਨੇੜਲਾ ਰਾਬਤਾ ਕਾਇਮ ਕਰਨ ਲਈ ਜਨ ਸੰਪਰਕ ਮੁਹਿੰਮ ਚਲਾਏਗੀ | ਰਾਜ ਕਮੇਟੀ ਨੇ 'ਪੰਜਾਬ 'ਵਰਸਿਟੀ ਚੰਡੀਗੜ੍ਹ' ਦਾ ਪ੍ਰਬੰਧ ਸੂਬੇ ਤੋਂ ਖੋਹਣ ਅਤੇ ਸੈਨੇਟ ਭੰਗ ਕਰਨ ਵਿਰੁੱਧ ਸਾਂਝਾ ਘੋਲ ਵਿੱਢਣ ਦਾ ਫੈਸਲਾ ਕੀਤਾ ਹੈ¢
ਇਸ ਮੌਕੇ ਉਨ੍ਹਾਂ ਦੱਸਿਆ ਕਿ ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਪਾਰਟੀ ਦਾ ਸੁਨੇਹਾ ਦੇਣ ਲਈ 7 ਨਵੰਬਰ ਨੂੰ ਜਨਤਕ ਰੈਲੀ ਕੀਤੀ ਜਾਵੇਗੀ ਜਿਸ ਨੂੰ ਕਾਮਰੇਡ ਪਾਸਲਾ ਸੰਬੋਧਨ ਕਰਨਗੇ ¢ ਜਥੇਬੰਦਕ ਮਜ਼ਬੂਤੀ ਲਈ ਸਰਵ ਸਾਥੀ ਸ਼ਿਵ ਕੁਮਾਰ, ਰਘਬੀਰ ਸਿੰਘ ਬੈਨੀਪਾਲ, ਮੋਹਨ ਸਿੰਘ ਧਮਾਣਾ, ਦਰਸ਼ਨ ਨਾਹਰ, ਸਰਬਜੀਤ ਗਿੱਲ, ਧਰਮਿੰਦਰ ਮੁਕੇਰੀਆਂ ਸਕੱਤਰੇਤ ਦੇ ਇਨਵਾਇਟੀ ਮੈਂਬਰ ਲਏ ਗਏ¢