ਸ਼ਾਹਕੋਟ, 20 ਜੁਲਾਈ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ)- ਸਵ: ਨਿਖਿਲ ਭਾਟੀਆ ਦੀ ਯਾਦ 'ਚ ਮਾਤਾ ਪ੍ਰੇਮ ਲਤਾ ਤੇ ਪਿਤਾ ਸੁਰਿੰਦਰ ਕੁਮਾਰ ਵੱਲੋਂ ਹੰਸ ਪਰਿਵਾਰ ਦੇ ਸਹਿਯੋਗ ਸਵਰਗ ਆਸ਼ਰਮ ਮੋਗਾ ਰੋਡ ਸ਼ਾਹਕੋਟ ਦੀ ਕਮੇਟੀ ਨੂੰ ਸਾਢੇ 11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਸ਼ਵ ਵਾਹਨ ਭੇਟ ਕੀਤਾ ਗਿਆ | ਸਮਾਗਮ ਦੌਰਾਨ ਡਾਇਰੈਕਟਰ ਇੰਫੋਟੈਕ ਪੰਜਾਬ ਬੀਬੀ ਰਣਜੀਤ ਕੌਰ ਕਾਕੜ ਕਲਾਂ ਤੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਸਵਰਗ ਆਸ਼ਰਮ ਸ਼ਾਹਕੋਟ ਕਮੇਟੀ ਦੇ ਪ੍ਰਧਾਨ ਅੰਮਿ੍ਤ ਲਾਲ ਕਾਕਾ ਨੇ ਕਿਹਾ ਕਿ ਮਨੁੱਖ ਦਾ ਅੰਤਿਮ ਘਰ ਸਵਰਗ ਆਸ਼ਰਮ ਹੈ ਤੇ ਭਾਟੀਆ ਪਰਿਵਾਰ ਵਲੋਂ ਇਥੇ ਸ਼ਵ ਵਾਹਨ ਅਤੇ ਟਾਈਲਾਂ ਲਗਵਾਉਣ ਲਈ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕਰਕੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ | ਡਾਇਰੈਕਟਰ ਰਣਜੀਤ ਕੌਰ ਕਾਕੜ ਕਲਾਂ ਨੇ ਕਿਹਾ ਕਿ ਭਾਟੀਆ ਤੇ ਹੰਸ ਪਰਿਵਾਰ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਤੱਤਪਰ ਰਹਿੰਦਾ ਹੈ ਤੇ ਇਹ ਕਾਰਜ ਸ਼ਾਹਕੋਟ ਇਲਾਕੇ ਦੇ ਲੋਕਾਂ ਲਈ ਵੱਡੀ ਸੇਵਾ ਹੈ | ਇਸ ਮੌਕੇ ਸਵਰਗ ਆਸ਼ਰਮ ਕਮੇਟੀ ਵੱਲੋਂ ਪ੍ਰੇਮ ਲਤਾ ਭਾਟੀਆ ਤੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਭਾਟੀਆ ਪਰਿਵਾਰ ਤੇ ਹੰਸ ਪਰਿਵਾਰ ਵੱਲੋਂ ਸਵਰਗ ਆਸ਼ਰਮ 'ਚ ਨਿਖਿਲ ਭਾਟੀਆ ਦੀ ਯਾਦ 'ਚ ਵੱਖ-ਵੱਖ ਪ੍ਰਕਾਰ ਦੇ ਬੂਟੇ ਵੀ ਲਗਾਏ ਗਏ | ਇਸ ਮੌਕੇ ਪ੍ਰੇਮ ਲਤਾ ਭਾਟੀਆ, ਰਮੇਸ਼ ਹੰਸ, ਸੁਰਿੰਦਰ ਕੁਮਾਰ ਹੰਸ, ਸੁਨੀਤਾ ਹੰਸ, ਜੋਨੀ ਹੰਸ, ਇਸ਼ਾਨ ਭਾਟੀਆ, ਪਿ੍ੰਸ ਖੋਸਲਾ, ਬਲਵਿੰਦਰ ਕੌਰ ਹੰਸ, ਰੂਪਾ ਹੰਸ, ਸੋਨੂੰ ਗਿੱਲ, ਰਿੱਕੀ ਪ੍ਰਧਾਨ, ਰਾਜੂ ਗਿੱਲ, ਵਰਿੰਦਰ ਚੌਧਰੀ, ਬੈਜਨਾਥ ਅਗਰਵਾਲ, ਹਰਜੀਤ ਥਾਪਰ, ਅਸ਼ਵਨੀ ਜਿੰਦਲ, ਸੋਨੂੰ ਕੰਗ ਪੀ.ਏ. ਵਿਧਾਇਕ ਸ਼ੇਰੋਵਾਲੀਆ, ਬੰਟੀ ਬੱਠਲਾ, ਅਮਨਦੀਪ ਸੈਦਪੁਰੀ, ਐੱਮ.ਸੀ. ਰਾਖੀ ਮੱਟੂ, ਸਰਬਜੀਤ ਮੱਟੂ, ਸਿਮਰਜੀਤ ਕੌਰ ਢੰਡੋਵਾਲ, ਪਵਨ ਵਿੱਗ, ਸੀਤਾ ਰਾਮ ਫੌਜੀ, ਕਮਲਜੀਤ ਸਿੰਘ ਸਿੰਧੜ, ਵਿਵੇਕ ਸ਼ਰਮਾ, ਕਾਲਾ ਪਹਿਲਵਾਨ ਭਾਜਪਾ ਆਗੂ, ਹਰਪਾਲ ਮੈਸਨ, ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਰੌਮੀ ਗਿੱਲ ਸਾਬਕਾ ਐੱਮ.ਸੀ., ਰਘੂਨਾਥ ਸਹਾਏ, ਸੁੱਚਾ ਗਿੱਲ, ਮਨਦੀਪ ਸਿੰਘ ਝੀਤਾ, ਸੁਖਦੇਵ ਸਿੰਘ, ਨਿਤਿਨ ਸ਼ਰਮਾ, ਨਵਜੋਤ ਕੌਰ ਸਹੋਤਾ, ਜਸਵਿੰਦਰ ਗਿੱਲ ਐੱਮ.ਸੀ., ਟਿੰਪੀ ਕੁਮਰਾ, ਡਾ. ਹਰੀਸ਼ ਗੋਇਲ, ਮਨਜੀਤ ਕੁਮਾਰ ਦੇਦ, ਅਮਨਦੀਪ ਵਿੱਗ, ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ |