ਸ਼ਾਹਕੋਟ, 20 ਜੁਲਾਈ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਦਫ਼ਤਰ ਨਗਰ ਪੰਚਾਇਤ ਸ਼ਾਹਕੋਟ ਵੱਲੋਂ ਕਾਰਜ ਸਾਧਕ ਅਫ਼ਸਰ ਸੁਨੀਲ ਕੁਮਾਰ ਦੀ ਅਗਵਾਈ 'ਚ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਪਰਬਤ ਸਿੰਘ ਪੀ.ਏ. ਪਰਮਿੰਦਰ ਸਿੰਘ ਪਿੰਦਰ ਪੰਡੋਰੀ ਹਲਕਾ ਇੰਚਾਰਜ 'ਆਪ' ਸ਼ਾਹਕੋਟ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਕੈਂਪ ਦੌਰਾਨ ਸੰਬੋਧਨ ਕਰਦਿਆਂ ਪੀ.ਏ. ਪਰਬਤ ਸਿੰਘ ਨੇ ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ਼ ਚਲਾਏ ਅਭਿਆਨ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਜਤਿੰਦਰਪਲ ਸਿੰਘ ਬੱਲਾ ਸਾਬਕਾ ਐੱਮ.ਸੀ., ਏ.ਐਸ.ਆਈ. ਮੇਜਰ ਸਿੰਘ ਚੌਂਕੀ ਇੰਚਾਰਜ ਤਲਵੰਡੀ ਸੰਘੇੜਾ, ਨਿਰਮਲ ਸਿੰਘ ਸਰਾਭਾ ਮਲਸੀਆਂ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਰਵਿੰਦਰ ਨਾਥ ਗੁਪਤਾ ਹੈਲਥ ਵਰਕਰ ਆਦਿ ਨੇ ਸੰਬੋਧਨ ਕਰਦਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ | ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਨਸ਼ਿਆਂ ਖਿਲਾਫ਼ ਨਾਟਕ ਪੇਸ਼ ਕੀਤਾ ਗਿਆ ਜਦਕਿ ਬਾਲ ਗਾਇਕਾ ਨਮਰਤਾ ਸਾਦਿਕਪੁਰ ਨੇ ਆਪਣੇ ਗੀਤ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ | ਅਖ਼ੀਰ 'ਚ ਪ੍ਰਬੰਧਕਾਂ ਵੱਲੋਂ ਪੀ.ਏ. ਪਰਬਤ ਸਿੰਘ ਤੇ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਾਰਜ ਸਾਧਕ ਅਫ਼ਸਰ ਸੁਨੀਲ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਐਮ.ਸੀ. ਰਾਖੀ ਮੱਟੂ, ਐਮ.ਸੀ. ਬੂਟਾ ਸਿੰਘ ਕਲਸੀ, ਕੁਲਦੀਪ ਸਿੰਘ ਦੀਦ, ਮੰਗਾ ਮੱਟੂ, ਰਾਜ ਕੁਮਾਰ ਰਾਜੂ, ਪਰਮਵੀਰ ਸਿੰਘ ਪੰਮਾ, ਜਸਪਾਲ ਸਿੰਘ ਮਿਗਲਾਨੀ, ਸੁਖਪਾਲ ਸਿੰਘ ਦੇਵਗੁਣ, ਇੰਸਪੈਕਟਰ ਨਿਰਦੋਸ਼ ਕੁਮਾਰ, ਅਨਵਰ ਘਈ ਸਾਬਕਾ ਐੱਮ.ਸੀ, ਸੁਨੀਲ ਕੁਮਾਰ ਜੱਜੀ, ਗੌਰਾ ਗਿੱਲ, ਕਪਿਲ ਚੋਪੜਾ, ਡਾ. ਜਗਦੀਸ਼ ਗੋਇਲ, ਗੁਰਮੀਤ ਕੌਰ ਧਾਲੀਵਾਲ ਪ੍ਰਧਾਨ ਮਹਿਲਾ ਸ਼ਕਤੀ ਸੰਸਥਾ, ਲਖਵੀਰ ਸਿੰਘ ਝੀਤਾ, ਸਰਬਜੀਤ ਸਿੰਘ ਮੱਟੂ, ਮਨਦੀਪ ਸਿੰਘ, ਵਿਨੈ ਸ਼ਰਮਾ, ਜੱਸੀ ਕੋਟਲੀ, ਰਚਨਾ, ਰਾਜਵਿੰਦਰ ਕੌਰ, ਮਾਸਟਰ ਰਕੇਸ਼ ਕੁਮਾਰ, ਸੰਦੀਪ ਕੌਰ, ਰਾਜਵੀਰ ਕੌਰ, ਸਵਰਾਜ ਸਿੰਘ, ਆਸ਼ੂ ਗੁਪਤਾ ਆਦਿ ਹਾਜ਼ਰ ਸਨ |