ਸ਼ਾਹਕੋਟ, 20 ਜੁਲਾਈ (ਦਲਜੀਤ ਸਿੰਘ ਸਚਦੇਵਾ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਸੂਬੇ ਵਿਚ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਕੋਟ, ਲੜਕੇ (ਨਿੰਮਾਂ ਵਾਲਾ) ਵਿਖੇ ਨਗਰ ਪੰਚਾਇਤ ਸ਼ਾਹਕੋਟ ਵਲੋਂ ਕਾਰਜ ਸਾਧਕ ਅਫ਼ਸਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਵਾਰਡ ਨੰਬਰ 7,8,9 ਦੇ ਲੋਕਾਂ ਲਈ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਪਰਬਤਪਾਲ ਸਿੰਘ, ਵਾਈਸ ਕੋਆਰਡੀਨੇਟਰ ਨਿਰਮਲ ਸਿੰਘ ਸਰਾਭਾ, ਮੇਜਰ ਸਿੰਘ ਚੌਕੀ ਇੰਚਾਰਜ ਤਲਵੰਡੀ ਸੰਘੇੜਾ, ਐੱਮ.ਸੀ. ਰਾਖੀ ਮੱਟੂ, ਰਾਜ ਕੁਮਾਰ ਬਾਂਸਲ ਸੀਨੀਅਰ 'ਆਪ' ਆਗੂ ਤੇ ਮਨੋਜ ਅਰੋੜਾ ਜ਼ਿਲ੍ਹਾ ਸਕੱਤਰ ਸੋਸ਼ਲ ਮੀਡੀਆ ਵਿੰਗ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਨਿਰਮਲ ਸਿੰਘ ਸਰਾਭਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਲਈ ਵਚਨਬੱਧ ਹੈ | ਨਸ਼ਿਆਂ ਦਾ ਖ਼ਾਤਮਾ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ | 'ਆਪ' ਹਲਕਾ ਇੰਚਾਰਜ ਪਿੰਦਰ ਪੰਡੋਰੀ ਦੀ ਅਗਵਾਈ 'ਚ ਜਲਦ ਹੀ ਸ਼ਾਹਕੋਟ ਹਲਕੇ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ | ਹੈੱਲਥ ਵਰਕਰ ਰਵੀ ਗੁਪਤਾ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਬਾਰੇ ਸੂਚਿਤ ਕੀਤਾ ਜਾਵੇ | ਸਿੱਖਿਆ ਕੋਆਰਡੀਨੇਟਰ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ. ਨੇ ਹਾਜ਼ਰ ਲੋਕਾਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ | ਇਸ ਮੌਕੇ ਏ.ਐੱਸ.ਆਈ. ਮਨਦੀਪ ਸਿੰਘ, ਸ਼੍ਰੀਮਤੀ ਰਕਸ਼ਾ ਬਾਂਸਲ ਵਾਰਡ ਇੰਚਾਰਜ, ਜਸਪਾਲ ਸਿੰਘ ਮਿਗਲਾਨੀ ਸੀਨੀਅਰ 'ਆਪ' ਆਗੂ, ਪਰਮਵੀਰ ਸਿੰਘ ਪੰਮਾ ਵਾਰਡ ਇੰਚਾਰਜ, ਮੰਗਾ ਮੱਟੂ 'ਆਪ' ਆਗੂ, ਆਸ਼ੂ ਗੁਪਤਾ, ਮਨਦੀਪ ਸਿੰਘ ਕੋਟਲੀ ਕਲਰਕ, ਜੱਸੀ ਕਲਰਕ ਆਦਿ ਹਾਜ਼ਰ ਸਨ |