21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭੋਗ 'ਤੇ ਵਿਸ਼ੇਸ਼- ਆੜ੍ਹਤੀ ਸੁਰਿੰਦਰ ਕੁਮਾਰ ਗੁਪਤਾ, ਸ਼ੁਭਾਸ਼ ਚੰਦਰ ਗੁਪਤਾ

ਅਜੀਤ ਡੈਸਕ 21-07-2025
ਲੋਹੀਆਂ ਖਾਸ- ਮਿੱਠ ਬੋਲੜੇ ਅਤੇ ਧਾਰਮਿਕ ਸ਼ਖਸੀਅਤ ਦੇ ਮਾਲਕ ਦੋਵੇਂ ਸਕੇ ਭਰਾਵਾਂ ਸ਼੍ਰੀ ਸੁਰਿੰਦਰ ਕੁਮਾਰ ਗੁਪਤਾ (ਲਾਖਾ) ਜਿਨ੍ਹਾਂ ਦਾ ਜਨਮ 1 ਮਈ 1955 ਨੂੰ ਅਤੇ ਸ਼ੁਭਾਸ਼ ਚੰਦਰ ਗੁਪਤਾ ਜਿਨ੍ਹਾਂ ਦਾ ਜਨਮ 1 ਅਪ੍ਰੈਲ 1961 ਨੂੰ ਮਾਤਾ ਸ਼੍ਰੀਮਤੀ ਕੁਸ਼ੱਲਿਆ ਦੇਵੀ ਦੀ ਕੁੱਖੋਂ ਅਤੇ ਪਿਤਾ ਲਾਲਾ ਸ਼੍ਰੀ ਹਿੱਤ ਪ੍ਰੇਮ ਗੁਪਤਾ ਦੇ ਘਰ ਜੱਦੀ ਪਿੰਡ ਫੁੱਲ ਵਿਖੇ ਹੋਇਆ | ਸੰਨ 1972 'ਚ ਲਾਲਾ ਸ਼੍ਰੀ ਹਿੱਤ ਪ੍ਰੇਮ ਗੁਪਤਾ ਆਪਣੇ ਜੱਦੀ ਪਿੰਡ ਫੁੱਲ ਤੋਂ ਨੇੜਲੇ ਕਸਬੇ ਲੋਹੀਆਂ ਵਿਖੇ ਆਣ ਵਸੇ ਜਿਥੇ ਉਨ੍ਹਾਂ ਆਪਣੇ ਪੁੱਤਰਾਂ ਨੂੰ ਪੜ੍ਹਾਈ ਦੇ ਨਾਲ ਨਾਲ ਕਰਿਆਨਾ ਮਰਚੈਂਟਸ ਦੇ ਸਮਰਾਟ ਬਣਾਇਆ | ਆਪਣੀ ਸਿਆਸੀ ਸੂਝ-ਬੂਝ ਨਾਲ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਸ਼੍ਰੀ ਸੁਰਿੰਦਰ ਕੁਮਾਰ ਗੁਪਤਾ (ਲਾਖਾ) ਦਾ ਵਿਆਹ ਸ਼੍ਰੀਮਤੀ ਸੰਤੋਸ਼ ਗੁਪਤਾ ਨਾਲ ਜਲੰਧਰ ਵਿਖੇ ਹੋਇਆ ਅਤੇ ਇਨ੍ਹਾਂ ਦੇ ਘਰ ਦੋ ਪੁੱਤਰਾਂ ਅਤੁਲ ਗੁਪਤਾ ਤੇ ਵਿਸ਼ਾਲ ਗੁਪਤਾ ਨੇ ਜਨਮ ਲਿਆ, ਜਿਨ੍ਹਾਂ ਨੂੰ ਉੱਚ ਪੱਧਰੀ ਪੜ੍ਹਾਈ ਕਰਵਾ ਇੱਕ ਪੁੱਤਰ ਨੂੰ ਡਾਕਟਰ ਅਤੇ ਇੱਕ ਪੁੱਤਰ ਨੂੰ ਆੜ੍ਹਤ ਦੀ ਦੁਕਾਨ ਆਰੰਭ ਕਰਵਾ ਕੇ ਕਾਰੋਬਾਰੀ ਖੇਤਰ 'ਚ ਪਾਇਆ | ਇਸੇ ਪ੍ਰੰਪਰਾ ਨੂੰ ਅੱਗੇ ਤੋਰਦਿਆਂ ਆਪਣੇ ਦੋ ਪੋਤਰਿਆਂ ਜੈਅਦਿਤਿਆ ਗੁਪਤਾ ਤੇ ਹਰੀਨੰਦਨ ਗੁਪਤਾ ਨੂੰ ਐੱਮ.ਬੀ.ਬੀ.ਐੱਸ. ਕਰਵਾਈ ਜਾ ਰਹੀ ਹੈ ਉੱਥੇ ਇੱਕ ਪੋਤਰੇ ਹੇਮੰਤ ਗੁਪਤਾ ਨੂੰ ਐੱਲ.ਐੱਲ.ਬੀ. ਦੀ ਪੜ੍ਹਾਈ ਸਮੇਤ ਛੋਟੇ ਪੋਤਰੇ ਤੇਜਸ ਗੁਪਤਾ ਦੀ ਪੜ੍ਹਾਈ ਵੀ ਜਾਰੀ ਹੈ | ਸਵ: ਸੁਰਿੰਦਰ ਕੁਮਾਰ ਗੁਪਤਾ (ਲਾਖਾ) ਅਕਸਰ ਕਿਹਾ ਕਰਦੇ ਸਨ ਕਿ ਮੈਨੂੰ ਦੋਵੇਂ ਨੂੰ ਹਾਂ ਜੋਤੀ ਗੁਪਤਾ ਤੇ ਡਾਕਟਰ ਨੀਨਾ ਗੁਪਤਾ ਦੇ ਰੂਪ ਵਿੱਚ ਧੀਆਂ ਮਿਲੀਆਂ ਹਨ, ਜੋ ਪਰਿਵਾਰਕ ਮੋਤੀਆਂ ਨੂੰ ਇੱਕ ਮਾਲਾ 'ਚ ਪਰੋ ਕੇ ਰੱਖੀ ਬੈਠੀਆਂ ਹਨ | ਇਸੇ ਤਰ੍ਹਾਂ ਪਿਤਾ ਪੁਰਖੀ ਕਰਿਆਨੇ ਦੀ ਦੁਕਾਨ ਕਰਦੇ ਸੁਭਾਸ਼ ਚੰਦਰ ਗੁਪਤਾ ਦਾ ਵਿਆਹ ਰਮਨ ਗੁਪਤਾ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਇੱਕ ਬੇਟਾ ਸੰਨੀ ਗੁਪਤਾ ਅਤੇ ਬੇਟੀ ਨੇ ਜਨਮ ਲਿਆ ਜਿਨ੍ਹਾਂ ਨੂੰ ਵਧੀਆ ਤਾਲੀਮ ਦੁਆ ਕੇ ਜਿੱਥੇ ਵਧੀਆ ਕਾਰੋਬਾਰੀ ਬਣਾਇਆ ਉਥੇ ਬੇਟੀ ਲਈ ਚੰਗਾ ਵਰ ਘਰ ਵੀ ਟੋਲਿਆ | ਸ਼ਹਿਰ ਅੰਦਰ ਉਸ ਵੇਲੇ ਵੱਡੇ ਸੋਗ ਦੀ ਲਹਿਰ ਦੌੜ ਗਈ ਜਦੋਂ ਲੰਘੀ 9 ਜੁਲਾਈ ਤੇ 10 ਜੁਲਾਈ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ 'ਸਕੇ ਗੁਪਤਾ ਭਰਾਵਾਂ' ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਇੱਕੋ ਦਿਨ ਹੋਈਆਂ ਜਿਨ੍ਹਾਂ ਨਮਿੱਤ ਰਖਵਾਏ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 22 ਜੁਲਾਈ 2025, ਦਿਨ ਮੰਗਲਵਾਰ ਨੂੰ 'ਸਫਰੀ ਫਾਰਮ', ਲੋਹੀਆਂ-ਮਲਸੀਆਂ ਰੋਡ, ਫੱਤੂਵਾਲ (ਨੇੜੇ ਲੋਹੀਆਂ ਖਾਸ, ਜਲੰਧਰ) ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ ਜਿਸ ਵਿੱਚ ਵੱਖ-ਵੱਖ ਸਿਆਸੀ ਪਾਰਟੀ ਦੇ ਆਗੂ ਤੇ ਨਾਮਵਰ ਸ਼ਖਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ |
- ਗੁਰਪਾਲ ਸਿੰਘ ਸ਼ਤਾਬਗੜ੍ਹ
ਪਿਛਲੀ ਖ਼ਬਰ ਪ੍ਰਸ਼ਾਸਨ ਵਲੋਂ ਐਕਵਾਇਰ ਕੀਤੀ ਜ਼ਮੀਨ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੁੜ ਕਿਸਾਨਾਂ ਨੂੰ ਦਿਵਾਇਆ ਕਬਜ਼ਾ ਅਗਲੀ ਖ਼ਬਰ ਖੇਡ ਪ੍ਰੇਮੀਆਂ ਵਲੋਂ ਲੋਹੀਆਂ 'ਚ ਆਧੁਨਿਕ ਖੇਡ ਸਟੇਡੀਅਮ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।