ਲੋਹੀਆਂ ਖਾਸ 20 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਪੰਜਾਬ ਨੂੰ ਖਜ਼ਾਨਾ ਮੰਤਰੀ, ਮਾਲ ਮੰਤਰੀ ਤੇ ਗ੍ਰਹਿ ਰਾਜ ਮੰਤਰੀ ਵਰਗੇ ਨੇਤਾ ਦੇਣ ਵਾਲਾ ਹਲਕਾ ਲੋਹੀਆਂ ਖਾਸ ਸ਼ਾਇਦ ਪੰਜਾਬ ਦਾ 15,000 ਦੇ ਕਰੀਬ ਸ਼ਹਿਰੀ ਆਬਾਦੀ ਵਾਲਾ ਅਜਿਹਾ ਪਹਿਲਾ ਹਲਕਾ ਹੋਵੇਗਾ ਜਿਸ ਵਿਚ ਪਿਛਲੇ 70 ਸਾਲਾਂ ਤੋਂ ਕੋਈ ਵੀ ਖੇਡ ਸਟੇਡੀਅਮ ਜਾਂ ਖੇਡ ਗਰਾਊਾਡ ਨਹੀਂ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ਹਿਰ ਦੇ ਵੱਖ-ਵੱਖ ਉਮਰ ਦੀਆਂ ਇਕੱਠੀਆਂ ਹੋਈਆਂ ਚਾਰ ਪੀੜੀਆਂ ਦੇ ਛੋਟੇ ਵੱਡੇ ਖੇਡ ਪ੍ਰੇਮੀਆਂ ਵੱਲੋਂ ਪੰਜਾਬ ਸਰਕਾਰ ਪਾਸੋਂ ਜ਼ੋਰਦਾਰ ਤਰੀਕੇ ਨਾਲ ਖੇਡ ਸਟੇਡੀਅਮ ਦੀ ਮੰਗ ਕਰਦਿਆਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਤਹਿਤ ਉਸਾਰੇ ਜਾ ਰਹੇ ਨਵੇਂ ਖੇਡ ਸਟੇਡੀਅਮਾਂ 'ਚ ਲੋਹੀਆਂ ਸ਼ਹਿਰ ਦਾ ਨਾਮ ਵੀ ਪਾ ਦਿੱਤਾ ਜਾਵੇ | ਲੋਹੀਆਂ ਦੀ ਰਿੰਕੂ ਕਾਲੋਨੀ 'ਚ ਖਾਲੀ ਪਲਾਟਾਂ 'ਚ ਖੇਡ ਰਹੇ ਨੌਜਵਾਨਾਂ ਕੋਲ ਪੁੱਜੇ ਖੇਡ ਪ੍ਰੇਮੀਆਂ ਮਾ. ਧਰਮਪਾਲ ਯੋਗ ਅਚਾਰੀਆ, ਰਿਟਾ. ਪਿ੍ੰਸੀਪਲ ਕਰਮ ਚੰਦ ਸ਼ਰਮਾ, ਗੁਰੂ ਨਾਨਕ ਮੋਦੀਖਾਨਾ ਦੇ ਸਤਿੰਦਰ ਸਿੰਘ ਖ਼ਾਲਸਾ, ਮਾ ਪਰਮਿੰਦਰ ਸਿੰਘ ਪਨੇਸਰ, ਸੁਖਵਿੰਦਰਜੀਤ ਸਿੰਘ ਚੰਦੀ, ਹਰਜੀਤ ਸਿੰਘ ਪੂਨੀ, ਸੰਤੋਖ ਸਿੰਘ ਪੂਨੀ, ਦਲਬੀਰ ਸਿੰਘ ਕੰਗ, ਵਿਸ਼ਾਂਤ ਸਰਦਾਨਾ, ਨਿੰਦਰ ਕਾਲੀਆ, ਜਸਬੀਰ ਸਿੰਘ, ਜਸਪ੍ਰੀਤ ਸਿੰਘ, ਸਾਇਮਨ ਦੀਪ ਪੂਨੀ, ਚਾਹਤਬੀਰ ਸਿੰਘ, ਆਰੀਅਨ ਛਾਬੜਾ, ਗੁਰਜੋਤ ਸਿੰਘ, ਗੁਰਸ਼ਾਨ ਸਿੰਘ, ਹਰਦੀਪ ਸਿੰਘ, ਗਗਨਦੀਪ ਸਿੰਘ, ਤਰਨਪ੍ਰੀਤ ਸਿੰਘ, ਹਰੀਸ਼, ਨਵਦੀਪ ਸਿੰਘ, ਈਸ਼ਵਰ ਸਿੰਘ ਕੰਗ, ਵਿਕਾਸ ਸ਼ਰਮਾ, ਸਾਹਬਜੋਤ ਸਿੰਘ, ਰੋਹਨ ਸ਼ਰਮਾ, ਅਰਸ਼ਦੀਪ ਸਿੰਘ, ਕੰਵਰਪ੍ਰਤਾਪ ਸਿੰਘ ਸਮੇਤ ਹੋਰ ਨੌਜਵਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ, ਖੇਡ ਮੰਤਰੀ, ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਸਮੇਤ ਹੋਰ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਲੋਹੀਆਂ 'ਚ ਘੱਟੋ ਘੱਟ 4 ਏਕੜ ਜ਼ਮੀਨ 'ਚ ਆਧੁਨਿਕ ਖੇਡ ਸਟੇਡੀਅਮ ਉਸਾਰ ਕੇ ਦੇਵੇ ਤੇ ਲੋਹੀਆਂ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੇ | ਦੱਸਣਯੋਗ ਹੈ ਕਿ ਅੱਜ ਸੋਸ਼ਲ ਮੀਡੀਆਂ 'ਤੇ ਪਾਈ ਇੱਕ ਪੋਸਟ ਦੇ ਸੱਦੇ 'ਤੇ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਤੇ ਨੌਜਵਾਨ ਤਾਂ ਪੁੱਜੇ ਪਰ ਸੱਤਾਧਾਰੀਆਂ ਸਮੇਤ ਕਿਸੇ ਵੀ ਪਾਰਟੀ ਦਾ ਕੋਈ ਛੋਟਾ ਵੱਡਾ ਆਗੂ ਨਾ ਬਹੁੜਿਆ ਜਿਸ ਤੋਂ ਸਾਰੀਆਂ ਪਾਰਟੀਆਂ ਦੀ 'ਖੇਡ ਨੀਤੀ' ਦੀ ਝਲਕ ਸਾਫ਼ ਦਿਖਾਈ ਦਿੱਤੀ |