ਕਿਸ਼ਨਗੜ੍ਹ, 20 ਜੁਲਾਈ (ਹੁਸਨ ਲਾਲ) - ਵਿਧਾਨ ਸਭਾ ਹਲਕਾ ਆਦਮਪੁਰ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਪਵਨ ਕੁਮਾਰ ਟੀਨੂ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਨਿਜ਼ਾਮਦੀਨਪੁਰ, ਸ਼ੀਤਲਪੁਰ, ਕਰਾੜੀ ਤੇ ਗੋਪਾਲਪੁਰ ਵਿਖੇ ਮੀਟਿੰਗਾਂ ਕਰ ਕੇ ਪਿੰਡਾਂ ਦੀਆਂ ਪੰਚਾਇਤਾਂ, ਨੌਜਵਾਨਾਂ ਤੇ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਗਿਆ | ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਦੌਰਾਨ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕੋਈ ਵਿਅਕਤੀ ਪਿੰਡ ਵਿਚ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਤਾਂ ਇਸ ਦੀ ਇਤਲਾਹ ਪੰਜਾਬ ਪੁਲਿਸ ਜਾਂ ਫਿਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੰਬਰਾਂ 'ਤੇ ਦਿੱਤੀ ਜਾਵੇ | ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਹਲਕੇ ਨੂੰ ਨਸ਼ਾ ਮੁਕਤ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ | ਇਸ ਮੌਕੇ ਅਮਰੀਕ ਲਾਲ ਬਲਾਕ ਪ੍ਰਧਾਨ, ਕਰਨੈਲ ਸਿੰਘ ਚਾਹਲ, ਪ੍ਰਧਾਨ ਹਰਜੀਤ ਸਿੰਘ, ਪੰਚ ਬਲਜੀਤ ਸਿੰਘ ਚਾਹਲ, ਪੰਚ ਹਰਮੇਲ ਸਿੰਘ, ਗੁਰਜੀਤ ਸਿੰਘ, ਸੂਬੇਦਾਰ ਰੇਸ਼ਮ ਲਾਲ, ਗੁਰਦਿਆਲ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਮਿਨਹਾਸ, ਕੁਲਵਿੰਦਰ ਸਿੰਘ ਚਾਹਲ, ਹਰਬਲਾਸ, ਕੁਲਵੰਤ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਬਲਜੀਤ ਸਿੰਘ ਕੰਗ, ਪਰਮਿੰਦਰ ਸਿੰਘ, ਸਰੋਜ ਬਾਲਾ ਸਰਪੰਚ ਕਰਾੜੀ, ਗੁਰਦੇਵ ਚੰਦ ਪੰਚ, ਕਰਨੈਲ ਚੰਦ ਪੰਚ, ਜਸਵਿੰਦਰ ਕੁਮਾਰ ਪੰਚ, ਗੁਰਪ੍ਰੀਤ ਸਿੰਘ ਪੰਚ, ਜਸਵੀਰ ਕੌਰ ਪੰਚ, ਨੀਲਮ ਰਾਣੀ ਪੰਚ, ਕਮਲਜੀਤ ਕੌਰ ਪੰਚ, ਪਰਮਜੀਤ ਸਾਧਾਂਵਾਲੀ, ਬਾਵਾ ਸਿੰਘ, ਲਵਪ੍ਰੀਤ ਲੱਭੀ, ਤਰਲੋਚਨ ਚੰਦ, ਮਾਧੋ ਰਾਮ, ਸਰਬਜੀਤ, ਵਿਜੇ ਕੁਮਾਰ, ਬਿਕਰਮ ਚੋਪੜਾ, ਸਾਗਰ, ਤਜਿੰਦਰ ਕੁਮਾਰ, ਰਾਹੁਲ ਚੋਪੜਾ ਆਦਿ ਹਾਜ਼ਰ ਸਨ |