ਜਲੰਧਰ, 20 ਜੁਲਾਈ (ਡਾ.ਜਤਿੰਦਰ ਸਾਬੀ) - ਕੇਂਦਰੀ ਵਿਦਿਆਲਾ ਸੰਗਠਨ ਦੀ 54ਵੀਂ ਸਪੋਰਟਸ ਮੀਟ ਐਲ.ਪੀ.ਯੂ. ਵਿਖੇ ਕਰਵਾਈ ਜਾ ਰਹੀ ਹੈ | ਇਸ ਦੇ ਦੂਜੇ ਦਿਨ ਲੜਕੀਆਂ ਦੇ ਵਰਗ ਦੇ ਮੁੱਢਲੇ ਵਰਗ ਦੇ ਮੁਕਾਬਲੇ ਕਰਵਾਏ ਗਏ | ਇਸ ਵਿਚ ਸੰਗਠਨ ਦੇ ਖਿਡਾਰੀ ਅੰਡਰ 14, 17 ਤੇ 19 ਸਾਲ ਵਰਗ 'ਚ ਹਿੱਸਾ ਲੈ ਰਹੇ ਹਨ | ਹੈਾਡਬਾਲ ਅੰਡਰ 14 ਸਾਲ ਵਰਗ ਦੇ ਹੋਏ ਮੁਕਾਬਲੇ 'ਚੋਂ ਹੈਦਰਾਬਾਦ, ਗੁਰੂਗਰਾਮ ਤੇ ਦਿੱਲੀ ਵੱਲੋਂ ਜਿੱਤਾਂ ਦਰਜ ਕੀਤੀਆਂ ਗਈਆਂ | ਖੋ-ਖੋ ਦੇ ਅੰਡਰ 14 ਸਾਲ ਵਰਗ ਦੇ ਮੁਕਾਬਲੇ 'ਚੋਂ ਐਰਨਾਕੋਲਮ, ਭੋਪਾਲ, ਪਟਨਾ, ਚੇਨਈ, ਜੈਪੁਰ, ਕੋਲਕਾਤਾ, ਲਖਨਊ ਨੇ ਆਪੋ ਆਪਣੇ ਮੈਚ ਜਿੱਤ ਕੇ ਅਗਲੇ ਗੇੜ 'ਚ ਥਾਂ ਪੱਕੀ ਕੀਤੀ | ਇਸ ਮੌਕੇ ਸ਼੍ਰੀ ਪੀ.ਐਸ. ਤਿਵਾੜੀ ਸਹਾਇਕ ਕਮਿਸ਼ਨਰ ਕੇਦਰੀ ਵਿਦਿਆਲਾ ਸੰਗਠਨ ਨੇ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਇਸ ਤੋਂ ਇਲਾਵਾ ਪਿ੍ੰਸੀਪਲ ਕਰਮਵੀਰ ਸਿੰਘ ਕੇ.ਵੀ. ਨੰਬਰ-1 ਨੇ ਵੀ ਖੇਡ ਮੈਦਾਨਾਂ ਦਾ ਜਾਇਜ਼ਾ ਲਿਆ ਤੇ ਤਸੱਲੀ ਪ੍ਰਗਟ ਕੀਤੀ |