20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਖੇਡ ਉਦਯੋਗ ਸੰਘ ਵਲੋਂ 17-18 ਦੀ ਓ.ਟੀ.ਐੱਸ. ਸਕੀਮ ਜਾਰੀ ਕਰਨ ਦੀ ਮੰਗ

ਅਜੀਤ ਡੈਸਕ 21-07-2025
ਜਲੰਧਰ, 20 ਜੁਲਾਈ (ਸ਼ਿਵ)- ਖੇਡ ਉਦਯੋਗ ਸੰਘ ਦੀ ਮੀਟਿੰਗ ਐਸੋਸੀਏਸ਼ਨ ਦੇ ਕਨਵੀਨਰ ਵਿਜੇ ਧੀਰ ਅਤੇ ਸਹਿ-ਕਨਵੀਨਰ ਪ੍ਰਵੀਨ ਅਨੰਦ ਤੇ ਸਹਿ-ਕਨਵੀਨਰ ਰਮੇਸ਼ ਅਨੰਦ ਦੀ ਅਗਵਾਈ ਹੇਠ ਹੋਈ ਜਿਸ ਵਿਚ ਕਾਰੋਬਾਰ ਦੇ ਮੌਜੂਦਾ ਹਾਲਾਤ 'ਤੇ ਚਰਚਾ ਕੀਤੀ ਗਈ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਕ 2017-18 ਦੀ ਓ. ਟੀ. ਐੱਸ. ਸਕੀਮ ਦਾ ਐਲਾਨ ਜਲਦੀ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਹਾਲ ਹੀ ਵਿਚ ਵਿਧਾਨ ਸਭਾ ਵਿਚ ਪੰਜਾਬ ਰਾਜ ਵਿਕਾਸ ਟੈਕਸ ਵਿਚ ਕੀਤੇ ਗਏ ਸੋਧ ਵਿਚ ਇੱਕ ਹੋਰ ਸੋਧ ਕੀਤੀ ਜਾਵੇ ਅਤੇ ਪਿਛਲੇ ਸਾਲਾਂ ਦੇ ਟੈਕਸ ਵਿਚ ਛੋਟ ਦਿੱਤੀ ਜਾਵੇ ਕਿਉਂਕਿ ਹੁਣ ਪਿਛਲੇ 7/8 ਸਾਲਾਂ ਦਾ ਟੈਕਸ ਅਦਾ ਕਰਨਾ ਸੰਭਵ ਨਹੀਂ ਹੈ | ਕਾਰੋਬਾਰੀਆਂ ਦੀ ਮੀਟਿੰਗ ਵਿਚ ਇਹ ਵੀ ਚਿੰਤਾ ਪ੍ਰਗਟ ਕੀਤੀ ਗਈ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਇਹ ਜਾਪਦਾ ਹੈ ਕਿ ਜਾਂ ਤਾਂ ਸਰਕਾਰ ਦਾ ਅਧਿਕਾਰੀਆਂ 'ਤੇ ਕੋਈ ਕੰਟਰੋਲ ਨਹੀਂ ਹੈ ਜਾਂ ਸਰਕਾਰ ਮੌਜੂਦਾ ਹਾਲਾਤ ਤੋਂ ਜਾਣੂ ਨਹੀਂ ਹੈ ਜਿਸ ਕਾਰਨ ਸੂਬੇ ਵਿਚ ਅਰਾਜਕਤਾ ਦਾ ਮਾਹੌਲ ਬਣ ਗਿਆ ਹੈ ਜੋ ਪੰਜਾਬ ਦੇ ਵਪਾਰ ਤੇ ਕਾਰੋਬਾਰ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ | ਇਸ ਲਈ ਅਜਿਹੇ ਮਾਹੌਲ ਨੂੰ ਰੋਕਣ ਦੀ ਲੋੜ ਹੈ | ਮੀਟਿੰਗ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਵਿਪਨ ਪਿ੍ੰਜਾ, ਸ਼ਾਮ ਸੁੰਦਰ ਮਹਾਜਨ, ਪ੍ਰੇਮ ਉੱਪਲ, ਲਲਿਤ ਸਾਹਨੀ, ਵਿਕਾਸ ਜੈਨ, ਸੰਦੀਪ ਗਾਂਧੀ, ਅਰਵਿੰਦ ਖੰਨਾ, ਬਾਲ ਕਿਸ਼ਨ, ਰਾਜਿੰਦਰ ਚਤਰਥ, ਨੰਦ ਕਿਸ਼ੋਰ ਸਭਰਵਾਲ, ਸੰਜੇ ਮਹਿੰਦੀ ਰਤਾ, ਗੌਰਵ ਸਲਗੋਤਰਾ, ਅਸ਼ੋਕ ਕਤਿਆਲ, ਰੋਹਿਤ ਕੋਹਲੀ, ਨਿਖਿਲ ਸੋਨੀ, ਲੋਕੇਸ਼ ਦੇਵ, ਅਰੁਣ ਓਬਰਾਏ, ਸੁਭਾਸ਼ ਨਾਰੰਗ, ਰਾਜੀਵ ਜੋਸ਼ੀ, ਹਰੀਸ਼ ਅਨੰਦ, ਮਨੂੰ ਅਨੰਦ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ 54ਵੀਂ ਸਪੋਰਟਸ ਮੀਟ 'ਚ ਜਿੱਤਾਂ ਦਰਜ ਅਗਲੀ ਖ਼ਬਰ ਆਈਵੀ ਵਰਲਡ ਸਕੂਲ 'ਚ ਅੰਤਰਰਾਸ਼ਟਰੀ ਚੰਦਰਮਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।