20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਆਈਵੀ ਵਰਲਡ ਸਕੂਲ 'ਚ ਅੰਤਰਰਾਸ਼ਟਰੀ ਚੰਦਰਮਾ ਦਿਵਸ ਮਨਾਇਆ

ਅਜੀਤ ਡੈਸਕ 21-07-2025
ਜਲੰਧਰ, 20 ਜੁਲਾਈ (ਪਵਨ ਖਰਬੰਦਾ)- ਵਾਸਲ ਐਜੂਕੇਸ਼ਨ ਦੇ ਆਈਵੀ ਵਰਲਡ ਸਕੂਲ ਵੱਲੋਂ ਅੰਤਰਰਾਸ਼ਟਰੀ ਚੰਦਰਮਾ ਦਿਵਸ ਨੂੰ ਉਤਸ਼ਾਹ ਭਰਪੂਰ ਤੇ ਰਚਨਾਤਮਿਕ ਢੰਗ ਨਾਲ ਮਨਾਇਆ ਗਿਆ¢ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਮਾਰੋਹ 1969 ਵਿੱਚ ਅਪੋਲੋ 11 ਮਿਸ਼ਨ ਵਲੋਂ ਚੰਦਰਮਾ 'ਤੇ ਪਹਿਲੀ ਵਾਰ ਇਨਸਾਨ ਦੇ ਕਦਮ ਰੱਖਣ ਦੀ ਵਰ੍ਹੇਗੰਢ ਨੂੰ ਯਾਦ ਕਰਦੇ ਹੋਏ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਅੰਤਰਰਾਸ਼ਟਰੀ ਚੰਦਰਮਾ ਦਿਵਸ ਤਹਿਤ ਮਨਾਇਆ ਗਿਆ¢ ਇਸ ਮੌਕੇ ਆਈਵੀ ਵਰਲਡ ਸਕੂਲ ਇੱਕ 'ਆਕਾਸ਼ ਗੰਗਾ ਥੀਮ' ਵਾਲੇ ਰਚਨਾਤਮਿਕਤਾ ਕੈਂਪ ਵਿੱਚ ਤਬਦੀਲ ਹੋ ਗਿਆ, ਜਿੱਥੇ ਵਿਦਿਆਰਥੀਆਂ ਨੇ ਵਿਗਿਆਨਕ ਉਤਸ਼ਾਹ ਨਾਲ ਟੈਲੀਸਕੋਪ, ਸੂਰਜੀ ਪ੍ਰਣਾਲੀ, ਚੰਦਰਮਾ ਦੇ ਪੜਾਅ, ਤਾਰਾ-ਮੰਡਲ, ਸਪੇਸ ਸ਼ਟਲ, ਦਿਨ-ਰਾਤ ਦੇ ਚੱਕਰ ਅਤੇ ਮੌਸਮੀ ਤਬਦੀਲੀਆਂ ਦੇ ਮਾਡਲ ਰਾਹੀਂ ਆਪਣੀ ਸਮਝ ਤੇ ਕਲਾਤਮਕਤਾ ਦਰਸਾਈ | 'ਐਸਟ੍ਰੋ-ਰੈਂਪ ਵਾਕ' ਇਸ ਸਮਾਰੋਹ ਦੀ ਸਭ ਤੋਂ ਆਕਰਸ਼ਕ ਤੇ ਯਾਦਗਾਰ ਝਲਕ ਸੀ | ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਪ੍ਰਧਾਨ ਸ੍ਰੀਮਤੀ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਤੇ ਡਾਇਰੈਕਟਰ ਸ੍ਰੀਮਤੀ ਅਦਿਤੀ ਵਾਸਲ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰਚਨਾਤਮਿਕਤਾ, ਉਤਸ਼ਾਹ ਤੇ ਵਿਗਿਆਨਕ ਦਿ੍ਸ਼ਟੀ ਲਈ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਖੇਡ ਉਦਯੋਗ ਸੰਘ ਵਲੋਂ 17-18 ਦੀ ਓ.ਟੀ.ਐੱਸ. ਸਕੀਮ ਜਾਰੀ ਕਰਨ ਦੀ ਮੰਗ ਅਗਲੀ ਖ਼ਬਰ ਏ.ਪੀ.ਜੇ. ਸਕੂਲ 'ਚ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।