20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਏ.ਪੀ.ਜੇ. ਸਕੂਲ 'ਚ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ

ਅਜੀਤ ਡੈਸਕ 21-07-2025
ਜਲੰਧਰ, 20 ਜੁਲਾਈ (ਪਵਨ ਖਰਬੰਦਾ)- ਏ.ਪੀ.ਜੇ. ਸਕੂਲ ਮਹਾਵੀਰ ਮਾਰਗ ਨੇ ਹੈਰੀਟੇਜ ਕਲੱਬ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਨਿਆਂ ਦਿਵਸ ਦੇ ਮÏਕੇ 'ਤੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ | ਇਸ ਮੌਕੇ ਵਿਦਿਆਰਥੀਆਂ ਨੇ ਨਿਆਂ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਇੱਕ ਭਾਵਨਾਤਮਿਕ ਨਾਟਕ ਦਾ ਮੰਚਨ ਕੀਤਾ, ਜਿਸ ਵਿੱਚ ਨਿਆਂ ਦੀ ਜ਼ਰੂਰਤ, ਇਸ ਦੀ ਭੂਮਿਕਾ ਤੇ ਸਾਡੇ ਜੀਵਨ ਵਿੱਚ ਇਸ ਦੇ ਪ੍ਰਭਾਵ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ | ਨਾਟਕ ਦੇ ਅੰਤ 'ਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਇੱਕ ਸਮੂਹਿਕ ਸਹੁੰ ਚੁੱਕੀ ਜਿਸ ਵਿੱਚ ਇਹ ਸੰਕਲਪ ਲਿਆ ਗਿਆ ਕਿ ਉਹ ਜੀਵਨ ਦੇ ਹਰ ਖੇਤਰ ਵਿੱਚ ਹਮੇਸ਼ਾ ਨਿਆਂ ਤੇ ਸੱਚ ਦੇ ਮਾਰਗ 'ਤੇ ਚੱਲਣਗੇ ਤੇ ਅਨਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਗੇ | ਵਾਈਸ ਪਿ੍ੰਸੀਪਲ ਆਰਤੀ ਸ਼ੋਰੀ ਭੱਟ ਨੇ ਕਿਹਾ ਕਿ ਨਿਆਂ ਦੀ ਮਹੱਤਤਾ ਸਿਰਫ਼ ਇੱਕ ਦਿਨ ਦੀ ਗੱਲ ਨਹੀਂ ਹੈ, ਸਗੋਂ ਇਹ ਇੱਕ ਪੁੰਨ ਵਾਲੀ ਜ਼ਿੰਮੇਵਾਰੀ ਹੈ ਜੋ ਜੀਵਨ ਭਰ ਨਿਭਾਈ ਜਾਣੀ ਚਾਹੀਦੀ ਹੈ | ਸਾਨੂੰ ਹਮੇਸ਼ਾ ਆਪਣੇ ਆਚਰਨ, ਵਿਚਾਰਾਂ ਅਤੇ ਕੰਮਾਂ ਵਿੱਚ ਨਿਆਂ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਆਈਵੀ ਵਰਲਡ ਸਕੂਲ 'ਚ ਅੰਤਰਰਾਸ਼ਟਰੀ ਚੰਦਰਮਾ ਦਿਵਸ ਮਨਾਇਆ ਅਗਲੀ ਖ਼ਬਰ ਅੰਤਰ ਸਦਨ ਕ੍ਰਿਕਟ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।