24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪ੍ਰਵੀਨ ਗੌਰੀਆ ਦੇ ਵਾਰਡ 'ਚ ਵਿਕਾਸ ਕਾਰਜ ਲਗਾਤਾਰ ਜਾਰੀ

ਅਜੀਤ ਡੈਸਕ 20-07-2025
ਜਲੰਧਰ, 19 ਜੁਲਾਈ (ਸ਼ਿਵ)- ਜਲੰਧਰ ਪੱਛਮੀ ਦੇ ਵਾਰਡ ਨੰਬਰ 51 ਦੇ ਗਰੀਨ ਐਵੇਨਿਊ ਦੇ ਮੁਹੱਲਾ ਗੀਤਾ ਕਲੋਨੀ ਵਿਚ ਨਵੀਆਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਤੇ ਇਲਾਕਾ ਨਿਵਾਸੀਆਂ ਨੇ ਵਾਰਡ ਇੰਚਾਰਜ ਪ੍ਰਵੀਨ ਗੋਰੀਆ ਨੂੰ ਗੀਤਾ ਕਲੋਨੀ ਵਿਚ ਸੜਕਾਂ 'ਤੇ ਉੱਗ ਰਹੇ ਜੰਗਲੀ ਬੂਟੀ ਬਾਰੇ ਸ਼ਿਕਾਇਤ ਕੀਤੀ, ਜਿਸ ਨੂੰ ਉਨ੍ਹਾਂ ਨੇ ਅੱਜ ਮੇਅਰ ਵਨੀਤ ਧੀਰ ਦੇ ਧਿਆਨ ਵਿਚ ਲਿਆਂਦਾ ਤੇ ਵਨੀਤ ਧੀਰ ਨੇ ਬਾਗ਼ਬਾਨੀ ਵਿਭਾਗ ਦੇ ਕਰਮਚਾਰੀਆਂ ਨੂੰ ਮੌਕੇ 'ਤੇ ਭੇਜਿਆ ਅਤੇ ਇਸ ਦੀ ਸਫ਼ਾਈ ਕਰਵਾਈ | ਗੀਤਾ ਕਲੋਨੀ ਤੇ ਗ੍ਰੀਨ ਐਵੇਨਿਊ ਵਿਚ ਕੁੱਝ ਨਵੀਆਂ ਲਾਈਟਾਂ ਲਗਾਈਆਂ ਗਈਆਂ ਤੇ ਖ਼ਰਾਬ ਲਾਈਟਾਂ ਦੀ ਮੁਰੰਮਤ ਕੀਤੀ ਗਈ | ਪ੍ਰਵੀਨ ਗੋਰੀਆ ਨੇ ਦੱਸਿਆ ਕਿ ਵਾਰਡ ਨੰਬਰ 51 ਵਿਚ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਨੀਤ ਧੀਰ ਵਲੋਂ ਈਸ਼ਵਰ ਨਗਰ, ਗਰੀਨ ਐਵੇਨਿਊ ਵਿਚ ਪੀਣ ਵਾਲੇ ਪਾਣੀ ਲਈ ਇਕ ਨਵਾਂ ਟਿਊਬਵੈੱਲ ਲਗਾਇਆ ਗਿਆ ਅਤੇ ਕਾਂਸ਼ੀ ਨਗਰ ਮੋੜ ਤੋਂ ਗਰੀਨ ਐਵੇਨਿਊ ਤੱਕ ਸੜਕ ਵੀ ਬਣਾਈ ਗਈ ਹੈ |
ਪਿਛਲੀ ਖ਼ਬਰ ਐਡਵੋਕੇਟ ਸ਼ੁਗਲੀ ਦੀ ਪੁਸਤਕ 'ਸਵਰਗ ਦਾ ਸਿਰਨਾਵਾਂ' ਦੀ ਘੁੰਡ ਚੁਕਾਈ ਅਗਲੀ ਖ਼ਬਰ ਦੀਪਕ ਮਹੇ ਨੇ ਸੀ.ਏ. ਦੀ ਪ੍ਰੀਖਿਆ ਪਾਸ ਕਰਕੇ ਮਾਨਵ ਸਹਿਯੋਗ ਸਕੂਲ ਦਾ ਨਾਂਅ ਰੌਸ਼ਨ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।