24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਐਡਵੋਕੇਟ ਸ਼ੁਗਲੀ ਦੀ ਪੁਸਤਕ 'ਸਵਰਗ ਦਾ ਸਿਰਨਾਵਾਂ' ਦੀ ਘੁੰਡ ਚੁਕਾਈ

ਅਜੀਤ ਡੈਸਕ 20-07-2025
ਜਲੰਧਰ, 19 ਜੁਲਾਈ (ਜਸਪਾਲ ਸਿੰਘ)- ਸਥਾਨਕ ਦੇਸ਼ ਭਗਤ ਯਾਦਗਾਰ ਕੰਪਲੈਕਸ 'ਚ ਬਣੇ ਵਿਸ਼ਣੂ ਗਣੇਸ਼ ਪਿੰਗਲੇ ਹਾਲ ਵਿੱਚ ਸ਼ੁਗਲੀ ਪਰਿਵਾਰ ਅਤੇ ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਵੱਲੋਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਪੁਸਤਕ 'ਸਵਰਗ ਦਾ ਸਿਰਨਾਵਾਂ' ਦੀ ਘੁੰਡ ਚੁਕਾਈ ਮੌਕੇ ਵੱਖ-ਵੱਖ ਅਦੀਬਾਂ ਨੇ ਕਿਤਾਬ ਅਤੇ ਲੇਖਕ ਬਾਰੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ¢ ਸਮਾਗਮ ਦੀ ਪ੍ਰਧਾਨਗੀ 'ਨਵਾਂ ਜ਼ਮਾਨਾ' ਦੇ ਸੰਪਾਦਕ ਚੰਦ ਫਤਿਹਪੁਰੀ, ਸੁਰਜੀਤ ਜੱਜ, ਪਿ੍ਥੀਪਾਲ ਸਿੰਘ ਮਾੜੀਮੇਘਾ, ਬੀਬੀ ਮਹਿੰਦਰ ਕੌਰ ਸ਼ੁਗਲੀ, ਚਰੰਜੀ ਲਾਲ ਕੰਗਣੀਵਾਲ, ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਸਤਨਾਮ ਚਾਨਾ, ਐਡਵੋਕੇਟ ਅਦਿੱਤਿਆ ਜੈਨ ਤੇ ਪਿ੍ੰਸੀਪਲ ਜਸਪਾਲ ਸਿੰਘ ਰੰਧਾਵਾ ਨੇ ਕੀਤੀ | ਵਿਚਾਰ-ਚਰਚਾ ਦੀ ਸ਼ੁਰੂਆਤ ਰਾਕੇਸ਼ ਸ਼ਾਂਤੀ ਦੂਤ ਨੇ ਕੀਤੀ | ਐਡਵੋਕੇਟ ਨਵਜੋਤ ਸਿੰਘ ਨੇ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਗੁਰਮੀਤ ਸਿੰਘ ਸ਼ੁਗਲੀ ਨੇ ਆਪਣੀ ਕਿਤਾਬ ਵਿੱਚ 'ਸਵਰਗ ਦੇ ਸਿਰਨਾਵੇਂ' ਦੀ ਪਰਿਭਾਸ਼ਾ ਬਾ-ਕਮਾਲ ਤਰੀਕੇ ਨਾਲ ਕੀਤੀ ਹੈ | ਕਾਮਰੇਡ ਬੰਤ ਬਰਾੜ, ਸਤਨਾਮ ਸਿੰਘ ਮਾਣਕ, ਸਤਨਾਮ ਚਾਨਾ, ਸਵਰਨ ਸਿੰਘ ਟਹਿਣਾ, ਪਿ੍ੰਸੀਪਲ ਜਸਪਾਲ ਸਿੰਘ ਰੰਧਾਵਾ, ਐਡਵੋਕੇਟ ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਹਲੋਂ, ਐਡਵੋਕੇਟ ਨੀਰਜ ਕੌਸ਼ਿਕ ਤੇ ਐਡਵੋਕੇਟ ਅਦਿੱਤਿਆ ਜੈਨ ਆਦਿ ਨੇ ਆਪੋ-ਆਪਣੇ ਹਿੱਸੇ ਦੇ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਸ਼ਖ਼ਸੀਅਤ ਬਾਰੇ ਮੁੱਲਵਾਨ ਗੱਲਾਂ ਕੀਤੀਆਂ | ਇਸ ਦੌਰਾਨ 'ਸਵਰਗ ਦਾ ਸਿਰਨਾਵਾਂ' ਰਿਲੀਜ਼ ਕੀਤੀ ਗਈ | ਸਾਹਿਤਕ ਤੇ ਸੱਭਿਆਚਾਰਕ ਸੰਸਥਾ ਦੇ ਪ੍ਰਧਾਨ ਤੇ ਗਜ਼ਲਗੋ ਸੁਰਜੀਤ ਜੱਜ ਨੇ ਕਾਵਿਕ ਮਹੌਲ ਸਿਰਜਦਿਆਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ਉਨ੍ਹਾਂ ਦੀ ਕਿਤਾਬ ਤੇ ਆਪਣੀ ਸੰਸਥਾ ਬਾਰੇ ਜਾਣਕਾਰੀ ਸਾਂਝੀ ਕੀਤੀ | ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਬੀਰ ਰਹੀਮਪੁਰੀ ਨੇ ਗੁਰਮੀਤ ਸਿੰਘ ਸ਼ੁਗਲੀ ਦੀ ਮਾਣਮੱਤੀ ਸ਼ਖ਼ਸੀਅਤ ਬਾਰੇ ਖੂਬਸੂਰਤ ਢੰਗ ਨਾਲ ਪੇਸ਼ਕਾਰੀ ਕੀਤੀ ¢ ਐਡਵੋਕੇਟ ਸ਼ੁਗਲੀ ਦੇ ਪੁੱਤਰ ਐਡਵੋਕੇਟ ਰਜਿੰਦਰ ਮੰਡ ਨੇ ਸਭ ਦਾ ਧੰਨਵਾਦ ਕੀਤਾ ¢
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਵੱਖ-ਵੱਖ ਸਕੂਲਾਂ 'ਚ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਪ੍ਰਵੀਨ ਗੌਰੀਆ ਦੇ ਵਾਰਡ 'ਚ ਵਿਕਾਸ ਕਾਰਜ ਲਗਾਤਾਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।