24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਦੀਪਕ ਮਹੇ ਨੇ ਸੀ.ਏ. ਦੀ ਪ੍ਰੀਖਿਆ ਪਾਸ ਕਰਕੇ ਮਾਨਵ ਸਹਿਯੋਗ ਸਕੂਲ ਦਾ ਨਾਂਅ ਰੌਸ਼ਨ ਕੀਤਾ <br/>

ਅਜੀਤ ਡੈਸਕ 20-07-2025
ਜਲੰਧਰ, 19 ਜੁਲਾਈ (ਅ.ਬ.)-ਮਾਨਵ ਸਹਿਯੋਗ ਸਕੂਲ ਦੇ ਹੋਣਹਾਰ ਵਿਦਿਆਰਥੀ ਦੀਪਕ ਮਹੇ ਨੇ ਸੀ.ਏ. (ਚਾਰਟਡ ਅਕਾਊਾਟੈਂਟ) ਦੀ ਪ੍ਰੀਖਿਆ ਪਾਸ ਕਰਕੇ ਨਾ ਸਿਰਫ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ, ਸਗੋਂ ਨੌਜਵਾਨ ਵਿਦਿਆਰਥੀਆਂ ਦੇ ਲਈ ਇਕ ਪ੍ਰੇਰਨਾ ਸਰੋਤ ਬਣ ਗਿਆ ਹੈ | ਦੀਪਕ ਸੰਨ 2015-16 ਸੈਸ਼ਨ ਦੌਰਾਨ ਸਕੂਲ ਦਾ ਵਿਦਿਆਰਥੀ ਰਹਿ ਚੁੱਕਾ ਹੈ | ਉਹ ਸਿਰਫ਼ ਅਕਾਦਮਿਕ ਅੰਕਾਂ ਵਿਚ ਹੀ ਉੱਤਮ ਨਹੀਂ ਸੀ, ਸਗੋਂ ਸਕੂਲ ਦਾ ਹੈੱਡ ਬੁਆਏ ਵੀ ਰਹਿ ਚੁੱਕਾ ਹੈ | ਇਸ ਦੇ ਨਾਲ-ਨਾਲ ਉਹ ਕਈ ਰਚਨਾਤਮਿਕ ਗੁਣਾਂ, ਕਲਾਵਾਂ ਨਾਲ ਭਰਪੂਰ ਵਿਅਕਤੀ ਹੈ | ਦੀਪਕ ਦੀ ਇਸ ਵਿਲੱਖਣ ਪ੍ਰਾਪਤੀ ਉੱਪਰ ਸਕੂਲ ਚੇਅਰਮੈਨ ਡਾ. ਐਸ.ਕੇ. ਸ਼ਰਮਾ, ਸਮੂਹ ਸਕੂਲ ਪ੍ਰਬੰਧਕ ਕਮੇਟੀ, ਪਿੰ੍ਰਸੀਪਲ ਸ੍ਰੀਮਤੀ ਸਪਨਾ ਕੁਮਾਰ ਵਲੋਂ ਉਸ ਨੂੰ ਤਹਿ ਦਿਲੋਂ ਵਧਾਈ ਦਿੱਤੀ ਗਈ | ਉਨ੍ਹਾਂ ਨੇ ਕਿਹਾ ਕਿ ਹੋਣਹਾਰ ਦੀਪਕ ਵਰਗੇ ਵਿਦਿਆਰਥੀ ਸਕੂਲ ਦੀ ਸ਼ਾਨ ਹੁੰਦੇ ਹਨ ਅਤੇ ਉਹ ਹੋਰ ਵਿਦਿਆਰਥੀਆਂ ਲਈ ਰੋਲ ਮਾਡਲ ਵੀ ਬਣਦੇ ਹਨ |

ਪਿਛਲੀ ਖ਼ਬਰ ਪ੍ਰਵੀਨ ਗੌਰੀਆ ਦੇ ਵਾਰਡ 'ਚ ਵਿਕਾਸ ਕਾਰਜ ਲਗਾਤਾਰ ਜਾਰੀ ਅਗਲੀ ਖ਼ਬਰ ਸੰਗਰਾਂਦ ਅਤੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।