ਜਲੰਧਰ, 19 ਜੁਲਾਈ (ਹਰਵਿੰਦਰ ਸਿੰਘ ਫੁੱਲ)- ਪ੍ਰਧਾਨ ਮਹਿੰਦਰਜੀਤ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਸੁਚੱਜੀ ਨਿਗਰਾਨੀ ਹੇਠ ਚੱਲ ਰਹੇ ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦੇ ਜੂਨੀਅਰ ਤੇ ਸੀਨੀਅਰ ਵਿੰਗ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਖ਼ਾਸ ਪ੍ਰਾਰਥਨਾ ਸਭਾ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ | ਇਸ ਤੋਂ ਬਿਨਾਂ ਨਰਸਰੀ, ਜੂਨੀਅਰ ਕੇ.ਜੀ. ਤੇ ਸੀਨੀਅਰ ਕੇ.ਜੀ.ਦੇ ਵਿਦਿਆਰਥੀਆਂ ਵੱਲੋਂ ਸ਼੍ਰੇਣੀ-ਵਾਰ ਡਾਂਸ 'ਹਿੱਟ ਦਾ ਡਾਂਸ ਫਲੋਰ' ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਨਰਸਰੀ ਦੇ ਮਹਿਨੂਰ ਸਿੰਘ, ਜੂਨੀਅਰ ਕੇ.ਜੀ. ਦੀ ਯੂਵਿਕਾ ਤੇ ਐਸ਼ਲੀਨ ਕੌਰ ਤੇ ਸੀਨੀਅਰ ਕੇ.ਜੀ. ਦੇ ਹਾਵਿਸ਼ ਤੇ ਮਾਨਵੀ ਨੇ ਪਹਿਲਾ ਦਰਜਾ ਹਾਸਲ ਕੀਤਾ | ਪ੍ਰਧਾਨ ਮਹਿੰਦਰਜੀਤ ਸਿੰਘ ਕਮੇਟੀ ਮੈਂਬਰ, ਪਿ੍ੰਸੀਪਲ ਡਾ.ਅਪਰਣਾ ਮਹਿਤਾ ਤੇ ਵਾਈਸ ਪਿ੍ੰਸੀਪਲ ਜੈਸਮੀਨ ਕੌਰ ਨੇ ਸਭ ਨੂੰ ਤੀਆਂ ਦੇ ਸੁਹਾਵਣੇ ਤੇ ਖੇੜੇ ਭਰੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ |