24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਡਾ. ਕਰਮਜੀਤ ਸਿੰਘ ਵਲੋਂ ਕੇ. ਐਮ. ਵੀ. ਕਾਲਜ ਵਿਖੇ ਟੈਕਨੀਕਲ ਇੰਸਟੀਚਿਊਟ ਦਾ ਉਦਘਾਟਨ

ਅਜੀਤ ਡੈਸਕ 20-07-2025
ਜਲੰਧਰ, 19 ਜੁਲਾਈ (ਜਸਪਾਲ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਦੇ ਉਪਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਵਲੋਂ ਕੰਨਿਆ ਮਹਾਂਵਿਦਿਆਲਾ (ਕੇ. ਐਮ. ਵੀ.) ਦੇ ਨਵੇਂ ਟੈਕਨਿਕਲ ਕੈਂਪਸ ਦਾ ਉਦਘਾਟਨ ਕੀਤਾ ਗਿਆ, ਜੋ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਮਾਨਤਾ ਪ੍ਰਾਪਤ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਮ.ਬੀ.ਏ.) ਅਤੇ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨਜ਼ (ਐਮਸੀਏ) ਪ੍ਰੋਗਰਾਮਾਂ ਨੂੰ ਸਮਰਪਿਤ ਹੈ | ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਸ੍ਰੀ ਚੰਦਰ ਮੋਹਨ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਦੱਸਣਯੋਗ ਹੈ ਕਿ ਕੇ.ਐਮ.ਵੀ. ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਹਿਲਾ ਡਿਗਰੀ ਕਾਲਜ ਬਣ ਗਿਆ ਹੈ ਜੋ ਇਹ ਦੋਵੇਂ ਪ੍ਰੋਗਰਾਮ ਪ੍ਰਦਾਨ ਕਰ ਰਿਹਾ ਹੈ | ਉਦਘਾਟਨ ਸਮਾਗਮ ਦੌਰਾਨ ਡਾ. ਕਰਮਜੀਤ ਸਿੰਘ ਨੇ ਕੇ.ਐਮ.ਵੀ. ਦੇ ਦੂਰਦਰਸ਼ੀ ਤੇ ਉੱਚ ਗੁਣਵੱਤਾ ਵਾਲੀ ਉੱਚ ਸਿੱਖਿਆ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਕੇ.ਐਮ.ਵੀ. ਵਰਗੇ ਵਿਸ਼ੇਸ਼ਤਾਪੂਰਨ ਸੰਸਥਾਨ ਸਟਾਰਟਅੱਪ ਤੇ ਉਦਯੋਗਤਾ ਲਈ ਲਾਂਚਿੰਗ ਪੈਡ ਬਣਨਗੇ | ਉਨ੍ਹਾਂ ਨੇ ਕੇ.ਐਮ.ਵੀ. ਵੱਲੋਂ ਐਮ.ਬੀ.ਏ. ਅਤੇ ਐਮ.ਸੀ.ਏ. ਪ੍ਰੋਗਰਾਮਾਂ ਰਾਹੀਂ ਪ੍ਰਦਾਨ ਕੀਤੀ ਜਾ ਰਹੀ ਉੱਚ ਗੁਣਵੱਤਾ ਤੇ ਵਿਸ਼ਵ ਪੱਧਰੀ ਮਾਨਤਾ ਪ੍ਰਾਪਤ ਸਿੱਖਿਆ ਦੀ ਵੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ | ਪਿ੍ੰਸੀਪਲ ਡਾ. ਅਤੀਮਾ ਸ਼ਰਮਾ ਦਿਵੇਦੀ ਨੇ ਸੰਸਥਾ ਦੀ ਨਵੀਨਤਮ ਅਧਿਆਪਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਉਕਤ ਕੋਰਸ ਆਈ.ਸੀ.ਟੀ.ਈ. ਤੋਂ ਮਨਜ਼ੂਰਸ਼ੁਦਾ ਹਨ ਤੇ ਰਾਸ਼ਟਰੀ ਉਤਕ੍ਰਿਸ਼ਟਤਾ ਮਿਆਰਾਂ ਦੀ ਪਾਲਣਾ ਕਰਦੇ ਹਨ | ਇਸ ਮੌਕੇ ਸ੍ਰੀਮਤੀ ਨੀਰਜਾ ਚੰਦਰ ਮੋਹਨ, ਡਾ. ਦੀਪਾਲੀ ਲੁਥਰਾ, ਡਾ. ਸਤਪਾਲ ਗੁਪਤਾ, ਡਾ. ਕਮਲ ਗੁਪਤਾ ਤੇ ਡਾ. ਪ੍ਰਦੀਪ ਭੰਡਾਰੀ ਪਿ੍ੰ. ਦੋਆਬਾ ਕਾਲਜ ਵੀ ਹਾਜ਼ਰ ਸਨ ¢
ਪਿਛਲੀ ਖ਼ਬਰ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਐੱਸ. ਏ. ਵਲੋਂ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਸ਼ਰਧਾਂਜਲੀ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ 'ਚ ਮਨਾਇਆ ਤੀਆਂ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।