ਜਲੰਧਰ, 19 ਜੁਲਾਈ (ਜਸਪਾਲ ਸਿੰਘ)- ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ (ਐਲ.ਕੇ.ਸੀ.ਟੀ.ਸੀ.) ਵਿਖੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਫੈਕਲਟੀ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਹ ਸੈਸ਼ਨ ਵੱਖ-ਵੱਖ ਵਿਭਾਗਾਂ ਵਿੱਚ ਨਵੇਂ ਨਿਯੁਕਤ ਫੈਕਲਟੀ ਮੈਂਬਰਾਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਸੀ ਜਿਸਦਾ ਉਦੇਸ਼ ਉਨ੍ਹਾਂ ਨੂੰ ਕੈਂਪਸ ਦੇ ਅੰਦਰ ਸੁਚਾਰੂ ਕੰਮਕਾਜ ਲਈ ਜ਼ਰੂਰੀ ਸੰਸਥਾਗਤ ਨੀਤੀਆਂ, ਅਕਾਦਮਿਕ ਜ਼ਿੰਮੇਵਾਰੀਆਂ ਤੇ ਹੋਰਨਾਂ ਕੰਮਾਂ ਤੋਂ ਜਾਣੂ ਕਰਵਾਉਣਾ ਸੀ | ਸੈਸ਼ਨ ਦਾ ਸੰਚਾਲਨ ਇੰਜੀਨੀਅਰ ਰਜਨੀ ਬੇਦੀ (ਕੋਆਰਡੀਨੇਟਰ), ਅਰਸ਼ਦੀਪ ਸਿੰਘ (ਸਹਿ-ਕੋਆਰਡੀਨੇਟਰ) ਆਚਾਰ ਸੰਹਿਤਾ ਪਾਲਣਾ ਕਮੇਟੀ ਤੇ ਸ਼੍ਰੀਮਤੀ ਨੀਤੀਕਾ ਸਹਿਗਲ (ਕੋਆਰਡੀਨੇਟਰ) ਦੁਆਰਾ ਕੀਤਾ ਗਿਆ | ਇੰਜੀਨੀਅਰ ਰਜਨੀ ਬੇਦੀ ਤੇ ਅਰਸ਼ਦੀਪ ਸਿੰਘ ਨੇ ਸੰਸਥਾਗਤ ਆਚਾਰ ਸੰਹਿਤਾ ਤੇ ਫੈਕਲਟੀ ਜ਼ਿੰਮੇਵਾਰੀਆਂ 'ਤੇ ਚਾਨਣਾ ਪਾਇਆ, ਜਦੋਂ ਕਿ ਸ਼੍ਰੀਮਤੀ ਨੀਤੀਕਾ ਸਹਿਗਲ ਨੇ ਅਕਾਦਮਿਕ ਕਾਰਜਾਂ ਨੂੰ ਕੁਸ਼ਲਤਾ ਤੇ ਪਾਰਦਰਸ਼ੀ ਢੰਗ ਨਾਲ ਪ੍ਰਬੰਧਨ ਲਈ ਵਿਹਾਰਕ ਮਾਰਗਦਰਸ਼ਨ ਪ੍ਰਦਾਨ ਕੀਤਾ | ਸ. ਸੁਖਬੀਰ ਸਿੰਘ ਚੱਠਾ (ਡਾਇਰੈਕਟਰ ਅਕਾਦਮਿਕ ਮਾਮਲੇ- ਕੇ.ਸੀ.ਐਲ. ਗਰੁੱਪ) ਨੇ ਓਰੀਐਂਟੇਸ਼ਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਡਾ. ਆਰ.ਐਸ. ਦਿਓਲ (ਡਾਇਰੈਕਟਰ ਐਲ.ਕੇ.ਸੀ.ਟੀ.ਸੀ.) ਨੇ ਪ੍ਰਬੰਧਕੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਡਾ. ਨਿਧੀ ਚੋਪੜਾ (ਐੱਚ.ਓ.ਡੀ. ਆਈ.ਟੀ. ਅਤੇ ਡੀਨ ਵਿਦਿਆਰਥੀ ਭਲਾਈ) ਤੇ ਇੰਜੀਨੀਅਰ ਦੀ ਮੁੱਖ ਭੂਮਿਕਾ ਨੂੰ ਵੀ ਸਰਾਹਿਆ | ਨਵਨੀਤ ਕੌਰ ਗਿੱਲ (ਐੱਚ.ਓ.ਡੀ. ਈ.ਸੀ.ਈ. ਤੇ ਸਹਾਇਕ ਡਾਇਰੈਕਟਰ-ਇੰਟਰਨਲ ਕੁਆਲਿਟੀ ਅਸ਼ੋਰੈਂਸ) ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ |