24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਜਣੇਪੇ ਦੌਰਾਨ ਸਮੱਸਿਆ ਦਾ ਸਾਹਮਣਾ ਕਰ ਰਹੀ ਔਰਤ ਦਾ ਸਿਵਲ ਹਸਪਤਾਲ 'ਚ ਹੋਇਆ ਸਫ਼ਲ ਇਲਾਜ

ਅਜੀਤ ਡੈਸਕ 20-07-2025
ਜਲੰਧਰ, 19 ਜੁਲਾਈ (ਐੱਮ.ਐੱਸ. ਲੋਹੀਆ) - ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ, ਜਲੰਧਰ 'ਚ ਜਣੇਪੇ ਲਈ ਆਈ 30 ਸਾਲਾ ਔਰਤ ਨੂੰ ਗੰਭੀਰ ਸਮਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਦੀ ਜਾਨ ਨੂੰ ਖ਼ਤਰਾ ਬਣ ਗਿਆ | ਮਰੀਜ਼ ਦਾ ਸਮੇਂ 'ਤੇ ਸਹੀ ਇਲਾਜ ਕਰਕੇ ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਉਸ ਦੀ ਜਾਨ ਬਚਾਈ | ਜੱਚਾ-ਬੱਚਾ ਵਾਰਡ ਦੇ ਐਸ.ਐਮ.ਓ. ਡਾ. ਵਰਿੰਦਰ ਕੌਰ ਥਿੰਦ ਨੇ ਜਾਣਕਾਰੀ ਦਿੱਤੀ ਕਿ 15 ਤਾਰੀਕ ਨੂੰ ਇਕ ਔਰਤ ਜਣੇਪੇ ਲਈ ਸਿਵਲ ਹਸਪਤਾਲ ਆਈ, ਉਸ ਨੇ ਦੂਸਰੇ ਬੱਚੇ ਨੂੰ ਜਨਮ ਦੇਣਾ ਸੀ | ਸਵੇਰੇ 11 ਵਜੇ ਔਰਤ ਨੇ ਆਪ੍ਰੇਸ਼ਨ ਦੇ ਨਾਲ ਇਕ ਲੜਕੇ ਨੂੰ ਜਨਮ ਦਿੱਤਾ | ਡਾ. ਥਿੰਦ ਨੇ ਦੱਸਿਆ ਕਿ ਮਰੀਜ਼ ਦਾ ਪਹਿਲਾ ਜਣੇਪਾ ਵੀ ਵੱਡੇ ਆਪ੍ਰੇਸ਼ਨ ਨਾਲ ਹੀ ਹੋਇਆ ਸੀ | ਸ਼ਾਮ ਕਰੀਬ 5 ਵਜੇ ਉਸ ਦੇ ਖੂਨ ਦਾ ਵਹਾਅ ਸ਼ੁਰੂ ਹੋ ਗਿਆ, ਮਰੀਜ਼ ਦੀ ਜਾਂਚ ਕਰਨ 'ਤੇ ਪਾਇਆ ਗਿਆ ਕਿ ਉਸ ਦੀ ਬੱਚੇਦਾਨੀ 'ਚ ਸਮੱਸਿਆ ਹੈ | ਉਨ੍ਹਾਂ ਵਲੋਂ ਪਰਿਵਾਰਕ ਮੈਂਬਰਾਂ ਦੀ ਸਲਾਹ ਨਾਲ ਬੱਚੇਦਾਨੀ ਦਾ ਆਪ੍ਰੇਸ਼ਨ ਕਰਨ ਦੀ ਤਿਆਰੀ ਕੀਤੀ ਗਈ | ਇਸ ਦੌਰਾਨ ਮਰੀਜ਼ ਨੂੰ ਖੂਨ ਦੀ ਜ਼ਰੂਰਤ ਸੀ ਅਤੇ ਨਾਲ ਹੀ ਦਵਾਈਆਂ ਅਤੇ ਹੋਰ ਜਰੂਰਤ ਦਾ ਸਾਮਾਨ ਵੀ ਹਸਪਤਾਲ ਵਲੋਂ ਮੁਫ਼ਤ ਮੁਹੱਈਆ ਕਾਰਵਾਇਆ ਗਿਆ | ਡਾ. ਥਿੰਦ ਨੇ ਕਿਹਾ ਕਿ ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ 'ਚ ਸੁਧਾਰ ਹੋਣ ਲੱਗਾ ਤੇ ਹੁਣ ਉਹ ਬਿਲਕੁੱਲ ਸਿਹਤਯਾਬ ਹੋ ਗਈ ਹੈ | ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜ ਕੁਮਾਰ ਬੱਧਣ ਨੇ ਕਿਹਾ ਕਿ ਸਿਵਲ ਹਸਪਤਾਲ 'ਚ ਜਣੇਪੇ ਲਈ ਮਾਹਿਰ ਡਾਕਟਰਾਂ ਦੀ ਟੀਮ ਦੇ ਨਾਲ-ਨਾਲ ਦਵਾਈਆਂ ਤੇ ਹੋਰ ਸਾਮਾਨ ਵੀ ਮੁਫ਼ਤ 'ਚ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹਸਪਤਾਲ 'ਚ ਬਲੱਡ ਬੈਂਕ ਦੀ ਸਹੂਲਤ ਵੀ ਹੈ ਤਾਂ ਜੋ ਕਿਸੇ ਗੰਭੀਰ ਮਰੀਜ਼ ਦੀ ਲੋੜ ਅਨੁਸਾਰ ਖੂਨ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਹ ਸਹੂਲਤਾਂ ਹਫ਼ਤੇ ਦੇ ਸੱਤੋ ਦਿਨ 24 ਘੰਟੇ ਉਪਲੱਬਧ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਹੂਲਤਾਂ ਦਾ ਲਾਭ ਲਿਆ ਜਾਵੇ |
ਪਿਛਲੀ ਖ਼ਬਰ ਐਲ. ਕੇ. ਸੀ. ਟੀ. ਸੀ. ਵਿਖੇ 'ਫੈਕਲਟੀ ਓਰੀਐਂਟੇਸ਼ਨ' ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਵਿਖੇ ਵਿਸ਼ਵ 'ਇਮੋਜੀ ਦਿਵਸ' ਮੌਕੇ ਭਾਵਨਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।