23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੀ. ਟੀ. ਯੂਨੀਵਰਸਿਟੀ ਵਿਖੇ ਵਿਸ਼ਵ 'ਇਮੋਜੀ ਦਿਵਸ' ਮੌਕੇ ਭਾਵਨਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 20-07-2025
ਜਲੰਧਰ, 19 ਜੁਲਾਈ (ਜਸਪਾਲ ਸਿੰਘ)- ਸੀ.ਟੀ. ਯੂਨੀਵਰਸਿਟੀ ਨੇ ਵਿਸ਼ਵ ਇਮੋਜੀ ਦਿਵਸ ਨੂੰ ਪੂਰੇ ਉਤਸ਼ਾਹ ਤੇ ਰਚਨਾਤਮਕਤਾ ਨਾਲ ਮਨਾਇਆ ਜਿਸ ਵਿੱਚ ਫੈਕਲਟੀ ਤੇ ਸਟਾਫ ਨੇ ਵਧ ਚੜ੍ਹ ਕੇ ਭਾਗ ਲਿਆ | ਕੈਂਪਸ ਵਿੱਚ ਇਕ ਵੱਖਰੀ ਹੀ ਉਰਜਾ ਦੇਖਣ ਨੂੰ ਮਿਲੀ, ਜਿੱਥੇ ਇਮੋਜੀ ਡਿਜੀਟਲ ਯੁੱਗ ਦੀ ਸਰਵੋਤਮ ਭਾਸ਼ਾ ਰਾਹੀਂ ਭਾਵਨਾਵਾਂ ਨੂੰ ਖੁੱਲ੍ਹੇ ਦਿਲ ਨਾਲ ਪ੍ਰਗਟ ਕੀਤਾ ਗਿਆ | ਇਮੋਜੀ ਥੀਮ 'ਤੇ ਆਧਾਰਿਤ ਖੇਡਾਂ, ਮਨੋਰੰਜਕ ਗਤੀਵਿਧੀਆਂ ਤੇ ਦਿਲਚਸਪ ਮੁਕਾਬਲਿਆਂ ਨੇ ਹਰ ਇੱਕ ਦੇ ਚਿਹਰੇ 'ਤੇ ਮੁਸਕਾਨ ਲਿਆਂਦੀ | ਇਸ ਪ੍ਰੋਗਰਾਮ ਦਾ ਮਕਸਦ ਭਾਵਨਾਤਮਕ ਪ੍ਰਗਟਾਵੇ ਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਤੇ ਸੀ.ਟੀ. ਪਰਿਵਾਰ ਵਿਚ ਆਪਸੀ ਸੰਚਾਰ ਤੇ ਸੰਬੰਧਾਂ ਨੂੰ ਮਜ਼ਬੂਤ ਕਰਨਾ ਸੀ | ਇਸ ਮੌਕੇ ਵਾਇਸ ਚਾਂਸਲਰ ਡਾ. ਨਿਤਿਨ ਟੰਡਨ, ਰਜਿਸਟ੍ਰਾਰ ਸ੍ਰੀ ਸੰਜੇ ਖੰਡੂਰੀ, ਡੀਨ ਅਕੈਡਮਿਕਜ਼ ਡਾ. ਸਿਮਰਨਜੀਤ ਕੌਰ ਗਿੱਲ ਤੇ ਡਾਇਰੈਕਟਰ, ਸਟੂਡੈਂਟ ਵੈਲਫੇਅਰ ਇੰਜੀਨੀਅਰ ਦਵਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਜਣੇਪੇ ਦੌਰਾਨ ਸਮੱਸਿਆ ਦਾ ਸਾਹਮਣਾ ਕਰ ਰਹੀ ਔਰਤ ਦਾ ਸਿਵਲ ਹਸਪਤਾਲ 'ਚ ਹੋਇਆ ਸਫ਼ਲ ਇਲਾਜ ਅਗਲੀ ਖ਼ਬਰ ਕੇ. ਐਮ. ਵੀ. ਵਿਖੇ ਹਵਨ ਸਮਾਰੋਹ ਨਾਲ 140ਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।