23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸ਼ਹਿਰ ਦੇ ਵਾਰਡਾਂ 'ਚ ਜਾਗਰੂਕਤਾ ਸੈਮੀਨਾਰ

ਅਜੀਤ ਡੈਸਕ 20-07-2025
ਸ਼ਾਹਕੋਟ, 19 ਜੁਲਾਈ (ਨਗਿੰਦਰ ਸਿੰਘ ਬਾਂਸਲ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅੱਜ ਸ਼ਾਹਕੋਟ ਦੇ ਵੱਖ-ਵੱਖ ਵਾਰਡਾਂ ਲਈ ਚਾਰ ਥਾਵਾਂ 'ਤੇ ਨਸ਼ਿਆਂ ਤੋਂ ਬਚਾਅ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਏ ਗਏ | ਵਾਰਡ ਨੰਬਰ 4, 5 ਤੇ 6 ਲਈ ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਰ ਵਿਅਕਤੀ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਸੈਮੀਨਾਰ ਨੂੰ ਏ.ਐਸ.ਆਈ. ਮੇਜਰ ਸਿੰਘ ਇੰਚਾਰਜ ਤਲਵੰਡੀ ਸੰਘੇੜਾ, ਕਾਰਜ ਸਾਧਕ ਅਫ਼ਸਰ ਸ਼ਾਹਕੋਟ ਸੁਨੀਲ ਕੁਮਾਰ, ਜਤਿੰਦਰਪਾਲ ਸਿੰਘ ਬੱਲਾ ਸਿੱਖਿਆ ਕੋਆਰਡੀਨੇਟਰ 'ਆਪ', ਤਰਲੋਕ ਸਿੰਘ ਰੂਪਰਾ ਪ੍ਰਧਾਨ ਰਾਮਗੜ੍ਹੀਆ ਸਕੂਲ ਨੇ ਸੰਬੋਧਨ ਕੀਤਾ | ਇਸ ਮੌਕੇ ਬੂਟਾ ਸਿੰਘ ਕਲਸੀ ਐਮ.ਸੀ., ਪ੍ਰਵੀਨ ਗਰੋਵਰ ਐਮ.ਸੀ., ਰਾਖੀ ਮੱਟੂ ਐਮ.ਸੀ., ਮਨੋਜ ਅਰੋੜਾ ਜ਼ਿਲ੍ਹਾ ਸਕੱਤਰ ਸੋਸ਼ਲ ਮੀਡੀਆ ਵਿੰਗ 'ਆਪ', ਇੰਸ. ਨਿਰਦੋਸ਼ ਕੁਮਾਰ, ਡਾ. ਅਮਨਦੀਪ ਸੀਨੀਅਰ ਵੈਟਰਨਰੀ ਅਫ਼ਸਰ, ਅਮਰੀਕ ਸਿੰਘ ਬਾਂਸਲ, ਅਮਰੀਕ ਸਿੰਘ ਮਠਾੜੂ, ਡਾਇਰੈਕਟਰ ਮਨਜੀਤ ਸਿੰਘ, ਪਿ੍ੰਸੀਪਲ ਸ਼੍ਰੀਮਤੀ ਆਸ਼ੂ ਜੈਨ, ਜਥੇ. ਨਿਰਮਲ ਸਿੰਘ ਸੌਖੀ, ਮਨਦੀਪ ਸਿੰਘ ਕਲਰਕ ਨਗਰ ਪੰਚਾਇਤ ਸ਼ਾਹਕੋਟ, ਜਸਕਰਨ ਸਿੰਘ ਜੱਸੀ, ਰਾਜਵਿੰਦਰ ਕੌਰ ਅਤੇ ਰੰਜਨਾ ਕਲਰਕ ਨਗਰ ਪੰਚਾਇਤ, ਮੰਗਾ ਮੱਟੂ, ਪਿ੍ਤਪਾਲ ਸਿੰਘ ਪੀ.ਏ., ਪਰਮਵੀਰ ਪੰਮਾ ਪ੍ਰਧਾਨ, ਜਸਪਾਲ ਸਿੰਘ ਮਿਗਲਾਨੀ, ਰੂਪ ਲਾਲ ਸ਼ਰਮਾ, ਸੁਮੀਤ ਰਿਹਾਨ ਕਲਰਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਸਰਕਾਰਾਂ ਦੇ ਕਾਰਜਕਾਲ 'ਚ ਦਲਿਤਾਂ 'ਤੇ ਹੋਏ ਅੱਤਿਆਚਾਰ - ਵਿਕਾਸ ਸੇਂਗਰ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ 'ਚ ਪ੍ਰਕਾਸ਼ ਪੁਰਬ ਮੌਕੇ ਪ੍ਰਸ਼ੋਨਤਰੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।