23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ 'ਚ ਪ੍ਰਕਾਸ਼ ਪੁਰਬ ਮੌਕੇ ਪ੍ਰਸ਼ੋਨਤਰੀ ਮੁਕਾਬਲੇ ਕਰਵਾਏ

ਅਜੀਤ ਡੈਸਕ 20-07-2025
ਜਲੰਧਰ, 19 ਜੁਲਾਈ (ਪਵਨ ਖਰਬੰਦਾ)- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਕੂਲ ਦੇ ਚਾਰ ਹਾਊਸ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਜੈਤਾ ਜੀ ਦੇ ਵਿਦਿਆਰਥੀਆਂ ਵਿਚਕਾਰ ਮੁਕਾਬਲਾ ਹੋਇਆ | ਇਸ ਮੌਕੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਸਵਾਲ ਪੁੱਛੇ ਗਏ | ਇਸ ਮੁਕਾਬਲੇ ਵਿਚ ਭਾਈ ਦਿਆਲਾ ਜੀ ਹਾਊਸ ਦੇ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦੂਸਰਾ ਸਥਾਨ ਭਾਈ ਸਤੀ ਦਾਸ ਹਾਊਸ ਵਾਲਿਆਂ ਨੂੰ ਮਿਲਿਆ | ਸਕੂਲ ਦੇ ਟਰੱਸਟੀ ਸ: ਜਸਵਿੰਦਰ ਸਿੰਘ, ਡਾਇਰੈਕਟਰ ਸ੍ਰੀਮਤੀ ਨਿਸ਼ਾ ਮੜੀਆਂ ਤੇ ਪਿ੍ੰਸੀਪਲ ਅਮੀਤਾਲ ਕੌਰ ਵੀ ਹਾਜ਼ਰ ਸਨ | ਸਕੂਲ ਦੇ ਟਰੱਸਟੀ ਜਸਵਿੰਦਰ ਸਿੰਘ ਨੇ ਸਕੂਲ ਦੇ ਬੱਚਿਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸ਼ਹਿਰ ਦੇ ਵਾਰਡਾਂ 'ਚ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਬਚਿੱਤਰ ਸਿੰਘ ਕੋਹਾੜ ਵਲੋਂ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।