ਨਕੋਦਰ, 19 ਜੁਲਾਈ (ਗੁਰਵਿੰਦਰ ਸਿੰਘ)- ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਵੱਲੋਂ 'ਇਕ ਪੌਧਾ ਮਾਂ ਲਈ' ਮੁਹਿੰਮ ਚਲਾਈ ਗਈ, ਜੋ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਤੇ ਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਕੂਲਾਂ ਵਿੱਚ ਈਕੋ ਕਲੱਬਾਂ ਦੀ ਸਥਾਪਨਾ ਨੂੰ ਸਮਰਪਿਤ ਦਿਨ ਸੀ | ਇਸ ਦਿਨ ਸਕੂਲ 'ਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਜਿਸ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਿਲ ਕੇ ਸਕੂਲ ਵਿੱਚ ਵੱਖ-ਵੱਖ ਕਿਸਮ ਦੇ ਬੂਟੇ ਲਾਏ | ਇਸ ਮੁਹਿੰਮ ਦਾ ਮਕਸਦ ਸਿਰਫ ਹਰੇ-ਭਰੇ ਤੇ ਸੁਰੱਖਿਅਤ ਧਰਤੀ ਵੱਲ ਕਦਮ ਚੁੱਕਣਾ ਹੀ ਨਹੀਂ ਸੀ, ਸਗੋਂ ਵਿਦਿਆਰਥੀਆਂ, ਉਨ੍ਹਾਂ ਦੀਆਂ ਮਾਵਾਂ ਤੇ ਧਰਤੀ ਮਾਤਾ ਵਿਚਕਾਰ ਨਾਤਾ ਮਜ਼ਬੂਤ ਕਰਨਾ ਵੀ ਸੀ | ਸਾਇੰਸ ਵਿਭਾਗ ਤੇ ਈਕੋ ਕਲੱਬ ਵੱਲੋਂ 'ਪਰਾਲੀ ਸਾੜਨ' ਦੀ ਸਮੱਸਿਆ ਬਾਰੇ ਇੱਕ ਜਾਗਰੂਕਤਾ ਸੈਸ਼ਨ ਵੀ ਕਰਵਾਇਆ ਗਿਆ | ਕਲਾਸ ਚੌਥੀ ਤੇ ਪੰਜਵੀ ਦੇ ਵਿਦਿਆਰਥੀਆਂ ਵੱਲੋਂ ਰੈਲੀ ਕੱਢੀ ਗਈ | ਇਸ ਦੇ ਨਾਲ, ਮਿਸ਼ਨ ਲਾਈਫ ਤਹਿਤ ਵੱਖ-ਵੱਖ ਕਲਾਸਾਂ 'ਚ ਈਕੋ ਕਲੱਬਾਂ ਦੀ ਸਥਾਪਨਾ ਕੀਤੀ ਗਈ | ਸਕੂਲ ਚੇਅਰਮੈਨ ਰਵਿੰਦਰ ਸਿੰਘ ਦੁਸਾਂਝ ਤੇ ਪਿ੍ੰਸੀਪਲ ਮੈਡਮ ਸ਼ਾਲੂ ਗੁਪਤਾ ਨੇ ਸਟਾਫ ਤੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ |