ਕਰਤਾਰਪੁਰ, 19 ਜੁਲਾਈ (ਜਨਕ ਰਾਜ ਗਿੱਲ) - ਨੋਬੇਲ ਸਕੂਲ ਵਿਖੇ ਸਕੂਲ ਪ੍ਰਬੰਧਕਾਂ ਵਲੋਂ ਸਕੂਲੀ ਬੱਚਿਆਂ 'ਚ ਅੰਗੇ੍ਰਜੀ ਭਾਸ਼ਾ ਵਿੱਚ ਹੋਰ ਚੰਗੀ ਮੁਹਾਰਤ ਕਰਨ ਦੇ ਮੁੱਖ ਮੰਤਵ ਦੇ ਨਾਲ ਇੰਗਲਿਸ਼ ਕੈਲੀਗ੍ਰਾਫੀ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਸਕੂਲ਼ ਦੀ ਪਹਿਲੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪੋ ਆਪਣੀ ਸੁੰਦਰ ਅੰਗ੍ਰੇਜੀ ਲ਼ਿਖਾਈ ਦੇ ਨਾਲ ਮਾਧਿਅਮ ਰਾਹੀਂ ਸ਼ਬਦਾਂ ਦੇ ਮੁਲਾਂਕਣ ਵਾਰੇ ਜਾਣਕਾਰੀ ਸਲੋਗਨਾ ਰਾਹੀਂ ਸਾਂਝੀ ਕੀਤੀ | ਜੇਤੂ ਰਹੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਸਕੂਲ ਦੇ ਚੇਅਰਮੈਨ ਪ੍ਰੋ: ਸੀ.ਐਲ. ਕੋਛੜ, ਮੈਨੇਜਿੰਗ ਡਾਇਰੈਕਟਰ ਇੰਜੀ: ਕੁਮਾਰ ਸ਼ਿਵ ਕੋਛੜ, ਡਾਇਰੈਕਟਰ ਸਰੋਜ ਸ਼ਰਮਾ ਤੇ ਪਿ੍ੰਸੀਪਲ ਰਵਿੰਦਰ ਕੌਰ ਵਲੋਂ ਕਰਦੇ ਹੋਏ ਅੰਗੇ੍ਰਜ਼ੀ ਭਾਸ਼ਾ ਹੀ ਨਹੀਂ ਸਗੋਂ ਬਾਕੀ ਭਾਸ਼ਾਵਾਂ ਦੀ ਚੰਗੀ ਲਿਖਤ ਦੀ ਆਦਤ ਪੈਦਾ ਕਰਨਾ ਦਾ ਸਬਕ ਦਿੱਤਾ |