ਸ਼ਾਹਕੋਟ, 19 ਜੁਲਾਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਅਰਮਾਨਦੀਪ ਸਿੰਘ ਸਚਦੇਵਾ ਨੇ ਬਲਾਕ ਪੱਧਰੀ ਚੈੱਸ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਗੌਰਵ ਕੁਮਾਰ ਸਕੂਲ ਮੁਖੀ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਸੀਚੇਵਾਲ ਵਿਖੇ ਬਲਾਕ ਪੱਧਰੀ ਚੈੱਸ ਮੁਕਾਬਲੇ ਬਲਾਕ ਨੋਡਲ ਅਫ਼ਸਰ ਜਸਪਾਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ, ਜਿਸ ਵਿਚ ਸ਼ਾਹਕੋਟ ਬਲਾਕ-1 ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮਨਦੀਪ ਕੌਂਡਲ ਤੇ ਵਾਤਾਵਰਨ ਪ੍ਰੇਮੀ ਸੁਰਜੀਤ ਸਿੰਘ ਸ਼ੰਟੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਬਲਾਕ ਪੱਧਰੀ ਅੰਡਰ-14 ਚੈੱਸ ਮੁਕਾਬਲੇ 'ਚੋਂ ਸ਼੍ਰੀ ਚੈਤੰਨਿਆ ਟੈਕਨੋ ਸਕੂਲ ਮਲਸੀਆਂ ਦੇ ਵਿਦਿਆਰਥੀ ਅਰਮਾਨਦੀਪ ਸਿੰਘ ਸਚਦੇਵਾ ਪੁੱਤਰ ਇੰਜੀ: ਨਵਦੀਪ ਸਿੰਘ ਸਚਦੇਵਾ ਵਾਸੀ ਸ਼ਾਹਕੋਟ ਨੇ ਪਹਿਲਾ ਸਥਾਨ ਹਾਸਲ ਕੀਤਾ | ਜੇਤੂ ਵਿਦਿਆਰਥੀ ਦਾ ਆਏ ਹੋਏ ਮਹਿਮਾਨਾਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਲੈਕ: ਰਵੀ ਸ਼ੰਕਰ, ਮਾ: ਕਰਮਦੀਪ ਸਿੰਘ ਸਚਦੇਵਾ, ਮਾਸਟਰ ਜਸਪ੍ਰੀਤ ਸਿੰਘ, ਮੈਡਮ ਸੰਤੋਸ਼, ਮੈਡਮ ਕੰਚਨ, ਸਰਬਜੀਤ ਕੌਰ ਆਦਿ ਹਾਜ਼ਰ ਸਨ |