22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਸ਼ਾਹਕੋਟ ਦੀ ਨਵੀਂ ਦਾਣਾ ਮੰਡੀ ਦੀ ਜਗ੍ਹਾ ਦਾ ਕੀਤਾ ਦੌਰਾ

ਅਜੀਤ ਡੈਸਕ 20-07-2025
ਮਲਸੀਆਂ, 19 ਜੁਲਾਈ (ਦਲਜੀਤ ਸਿੰਘ ਸਚਦੇਵਾ)- ਬੀਤੇ ਦਿਨੀਂ ਪ੍ਰਸ਼ਾਸਨ ਵਲੋਂ ਪਿੰਡ ਕੋਟਲੀ ਗਾਜਰਾਂ ਨੇੜੇ ਭਾਰੀ ਪੁਲਿਸ ਬਲ ਨਾਲ ਮੰਡੀ ਬੋਰਡ ਨੂੰ ਐਕਵਾਇਰ ਕੀਤੀ 29 ਏਕੜ 2 ਮਰਲੇ ਜ਼ਮੀਨ ਦਾ ਕਬਜ਼ਾ ਦਿਵਾਇਆ ਗਿਆ ਸੀ ਜਿਸ ਵਿਚ ਸ਼ਾਹਕੋਟ ਦੀ ਨਵੀਂ ਆਧੁਨਿਕ ਦਾਣਾ ਮੰਡੀ ਬਣਾਈ ਜਾ ਰਹੀ ਹੈ | ਅੱਜ 'ਆਪ' ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਆਪਣੀ ਟੀਮ ਸਮੇਤ ਮੰਡੀ ਵਾਲੀ ਜਗ੍ਹਾ ਦਾ ਦੌਰਾ ਕੀਤਾ | ਉਨ੍ਹਾਂ ਨਾਲ ਹਰਜਿੰਦਰ ਸਿੰਘ ਸੀਚੇਵਾਲ ਸੰਗਠਨ ਇੰਚਾਰਜ 'ਆਪ', ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਸਰਬਜੀਤ ਸਿੰਘ ਸਾਬ ਚੇਅਰਮੈਨ ਮਾਰਕੀਟ ਕਮੇਟੀ ਲੋਹੀਆਂ, ਬੂਟਾ ਸਿੰਘ ਕਲਸੀ ਐੱਮ.ਸੀ. ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ | ਪੰਡੋਰੀ ਨੇ ਕਿਹਾ ਕਿ ਪਿੰਡ ਕੋਟਲੀ ਗਾਜਰਾਂ ਨੇੜੇ ਨਵੀਂ ਮੰਡੀ ਬਣਾਉਣ ਲਈ ਨਕਸ਼ਾ ਬਣਾਉਣ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ | ਨਵੀਂ ਬਣਾਈ ਜਾ ਰਹੀ ਮੰਡੀ, ਜੋ ਸ਼ਹਿਰ ਦੇ ਟ੍ਰੈਫਿਕ ਤੋਂ ਬਾਹਰ ਹੋਣ ਕਰਕੇ ਆਵਾਜਾਈ ਤੇ ਕਾਰੋਬਾਰ ਲਈ ਬਹੁਤ ਹੀ ਉਚਿਤ ਸਾਬਤ ਹੋਵੇਗੀ | ਇਸ ਨਵੀਂ ਮੰਡੀ ਵਿਚ ਆੜ੍ਹਤੀਆਂ ਲਈ ਪੱਕੀਆਂ ਦੁਕਾਨਾਂ ਬਣਾਈਆਂ ਜਾਣਗੀਆਂ ਤੇ ਇਹ ਮੰਡੀ ਖੁੱਲ੍ਹੀ ਹੋਵੇਗੀ ਜਿਸ ਵਿਚ ਪਾਰਕਿੰਗ, ਪਾਣੀ, ਬਿਜਲੀ ਦੀਆਂ ਪੂਰੀਆਂ ਸਹੂਲਤਾਂ ਮਿਲਣਗੀਆਂ | ਪੰਡੋਰੀ ਨੇ ਕਿਹਾ ਕਿ ਨਵੀਂ ਬਣ ਰਹੀ ਮੰਡੀ ਸਿਰਫ ਇਕ ਇਮਾਰਤ ਨਹੀਂ, ਸਗੋਂ ਹਲਕੇ ਦੀ ਆਰਥਿਕਤਾ ਨੂੰ ਨਵੀਂ ਰਫ਼ਤਾਰ ਦੇਣ ਵਾਲਾ ਪ੍ਰੋਜੈਕਟ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਵਿਸ਼ੇਸ਼ ਧੰਨਵਾਦ ਕੀਤਾ, ਜੋ ਹਲਕੇ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਨ | ਇਸ ਮੌਕੇ ਜਸਵੀਰ ਸਿੰਘ ਜਲਾਲਪੁਰੀ 'ਆਪ' ਆਗੂ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ., ਰੂਪ ਲਾਲ ਸ਼ਰਮਾ ਟਕਸਾਲੀ ਆਗੂ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ, ਸਵਿੰਦਰ ਸੋਨੂੰ ਬਲਾਕ ਪ੍ਰਧਾਨ, ਨਿਰਮਲ ਸਿੰਘ ਸਰਾਭਾ ਮਲਸੀਆਂ, ਮੰਗਾ ਮੱਟੂ, ਮੱਖਣ ਯੂ.ਕੇ., ਬੱਗਾ ਗੋਸਾਈਾ, ਆਸ਼ੂ ਗੁਪਤਾ, ਕੁਲਦੀਪ ਸਿੰਘ ਦੀਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲਾਇਨਜ਼ ਕਲੱਬ ਕਰਤਾਰਪੁਰ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕਰਵਾ ਕੇ ਨੌਜਵਾਨਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਮੋਤੀ ਰਾਮ ਮਹਿਰਾ ਦੀ ਯਾਦ 'ਚ ਦੁੱਧ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।