22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਲਾਇਨਜ਼ ਕਲੱਬ ਕਰਤਾਰਪੁਰ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕਰਵਾ ਕੇ ਨੌਜਵਾਨਾਂ ਨੂੰ ਕੀਤਾ ਜਾਗਰੂਕ

ਅਜੀਤ ਡੈਸਕ 20-07-2025
ਕਰਤਾਰਪੁਰ, 19 ਜੁਲਾਈ (ਭਜਨ ਸਿੰਘ)- ਅੱਜ ਲਾਇਨਜ਼ ਕਲੱਬ, ਕਰਤਾਰਪੁਰ ਵਲੋਂ ਪ੍ਰਧਾਨ ਲਾਇਨ ਡਾ. ਸੁਨੀਲ ਕੁਮਾਰ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਵਾਕਾਥਨ ਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਇਸ ਮੈਰਾਥਨ ਦੀ ਸ਼ੁਰੂਆਤ ਗੁਰੂ ਵਿਰਜਾ ਨੰਦ ਸਮਾਰਕ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਵਲੋਂ ਝੰਡੀ ਵਿਖਾ ਕੇ ਕੀਤੀ ਗਈ | ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬਲਕਾਰ ਸਿੰਘ ਐਮ.ਐਲ.ਏ. ਅਤੇ ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ ਨੇ ਸ਼ਮੂਲੀਅਤ ਕੀਤੀ | ਲਾਇਨ ਸੁਰਜੀਤ ਸਿੰਘ ਵਾਲੀਆ ਨੇ ਪੁੱਜੇ ਲਾਇਨ ਮੈਬਰਾਂ ਤੇ ਪਤਵੰਤਿਆਂ ਦਾ ਸਵਾਗਤ ਕੀਤਾ | ਪ੍ਰਧਾਨ ਲਾਇਨ ਡਾਕਟਰ ਸੁਨੀਲ ਮਦਾਨ ਨੇ ਆਖਿਆ ਕਿ ਇਸ ਮੈਰਾਥਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ ਤੇ ਆਪਣੇ ਚੁਗਿਰਦੇ ਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਅੱਜ ਰੁੱਖ ਲਗਾਉਣ ਦੀ ਵੱਡੀ ਲੋੜ ਹੈ | ਇਸ ਮੌਕੇ ਫਸਟ ਲੇਡੀ ਲਾਇਨ ਡਾ. ਮੀਨਾਕਸ਼ੀ ਮਦਾਨ ਤੇ ਲਾਇਨਜ਼ ਕਲੱਬ ਕਰਤਾਰਪੁਰ ਦੇ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਬਲਕਾਰ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਧਾਇਕ ਬਲਕਾਰ ਸਿੰਘ, ਮੈਡਮ ਹਰਪ੍ਰੀਤ ਕੌਰ, ਡਾਕਟਰ ਮੀਨਾਕਸ਼ੀ ਮਦਾਨ, ਕੌਂਸਲਰ ਜੋਤੀ ਅਰੋੜਾ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਬਲਵਿੰਦਰ ਕੌਰ, ਕੰਚਨ ਸੂਦ, ਰੁਚਿਕਾ ਓਹਰੀ, ਡਾਕਟਰ ਉਦਅਨ ਆਰਿਆ, ਲਾਇਨ ਸੁਰਜੀਤ ਸਿੰਘ ਵਾਲੀਆ, ਲਾਇਨ ਡਾਕਟਰ ਸੁਭਾਸ਼ ਸਰਦਾਨਾ, ਲਾਇਨ ਪ੍ਰਵੀਨ ਵਰਮਾ, ਲਾਇਨ ਪਿ੍ੰਸ ਅਰੋੜਾ, ਲਾਇਨ ਬਲਬੀਰ ਸਿੰਘ ਰਾਣਾ ਪ੍ਰਜੈਕਟ ਚੇਅਰਮੈਨ, ਲਾਇਨ ਐਡਵੋਕੇਟ ਸ਼ਿਵ ਵਰਮਾ, ਲਾਇਨ ਨਿਤਿਨ ਅਗਰਵਾਲ, ਲਾਇਨ ਵਰੁਣ ਬਾਵਾ, ਲਾਇਨ ਮਨੀਸ਼ ਓਹਰੀ, ਲਾਇਨ ਰਕੇਸ਼ ਅਰੋੜਾ, ਲਾਇਨ ਬਿਮਲ ਜੈਨ, ਲਾਇਨ ਰਜਨੀਸ਼ ਸੂਦ, ਲਾਇਨ ਪ੍ਰਦੀਪ ਅਗਰਵਾਲ, ਲਾਇਨ ਪ੍ਰਦੀਪ ਕਾਲੀਆ, ਲਾਇਨ ਅਨਿਲ ਸਿੰਗਲਾ, ਲਾਇਨ ਰਾਹੁਲ ਅਗਰਵਾਲ, ਲਾਇਨ ਅਨਿਸ਼ ਅਗਰਵਾਲ, ਲਾਇਨ ਭਾਨੂੰ ਗੁਪਤਾ, ਲਾਇਨ ਦਵਿੰਦਰ ਸਿੰਘ, ਲਾਇਨ ਨਵੀਨ ਚੋਪੜਾ, ਲਾਇਨ ਨੀਰਜ ਸੂਰੀ, ਲਾਇਨ ਭਜਨ ਸਿੰਘ, ਜਸਵਿੰਦਰ ਸਿੰਘ ਬਬਲਾ, ਕੌਂਸਲਰ ਸ਼ਾਮ ਸੁੰਦਰ ਪਾਲ, ਸੰਨੀ ਛਾਬੜਾ, ਗੁਰਦੀਪ ਸਿੰਘ ਮਿੰਟੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਵਨ ਕੁਮਾਰ ਟੀਨੂੰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਿਸ਼ਨਗੜ੍ਹ ਤੇ ਹੋਰ ਪਿੰਡਾਂ 'ਚ ਮੀਟਿੰਗਾਂ ਅਗਲੀ ਖ਼ਬਰ ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਸ਼ਾਹਕੋਟ ਦੀ ਨਵੀਂ ਦਾਣਾ ਮੰਡੀ ਦੀ ਜਗ੍ਹਾ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।