ਫਿਲੌਰ, 19 ਜੁਲਾਈ (ਸਤਿੰਦਰ ਸ਼ਰਮਾ)- ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਕਚਹਿਰੀਆਂ ਸਾਹਮਣੇ ਅਰਦਾਸ ਉਪਰੰਤ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਡਰਾਈ ਫਰੂਟ ਵਾਲੇ ਦੁੱਧ ਦਾ ਅਤੁੱਟ ਲੰਗਰ ਲਗਾਇਆ ਗਿਆ ਜੋ ਸਾਰਾ ਦਿਨ ਚਲਦਾ ਰਿਹਾ | ਇਸ ਮੌਕੇ ਬਾਬਾ ਸੰਤੋਖ ਸਿੰਘ, ਬਾਬਾ ਸੁਖਵਿੰਦਰ ਸਿੰਘ ਆਲੋਵਾਲ ਮੁੱਖ ਸੇਵਾਦਾਰ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਆਲੋਵਾਲ, ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਹਰਜੀਤ ਸਿੰਘ ਢੇਸੀ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਦੁਆਬਾ, ਤਰਸੇਮ ਰੁਪਾਣਾ ਪ੍ਰਧਾਨ ਬੀ.ਜੇ.ਪੀ. ਵਿਮੁਕਤ ਜਾਤੀਆਂ ਪੰਜਾਬ ਤੇ ਤਰਸੇਮ ਸਿੰਘ ਢਿੱਲੋਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਹੋਰਨਾਂ ਤੋਂ ਇਲਾਵਾ ਇਸ ਮੌਕੇ ਜਸਵੀਰ ਸਿੰਘ ਖੱਖ, ਗੁਲਸ਼ਨ ਅਹੂਜਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਫਿਲੌਰ, ਰਣਜੀਤ ਸਿੰਘ ਖੇਲਾ, ਬਲਵਿੰਦਰ ਸਿੰਘ ਖਹਿਰਾ ਬਲਾਕ ਪ੍ਰਧਾਨ ਫਿਲੌਰ, ਸੁਰਜੀਤ ਸਿੰਘ ਮਨਸੂਰਪੁਰ, ਪਿੰਦਾ ਤੇਹਿੰਗ, ਗੁਰਨਾਮ ਸਿੰਘ ਥਾਣੇਦਾਰ, ਹਰਵਿੰਦਰ ਸਿੰਘ ਸੈਣੀ, ਵਰਿੰਦਰ ਸਿੰਘ ਸੈਣੀ, ਅਜੈ ਸਿੰਘ ਨਾਗੀ, ਗੁਰਸ਼ਾਨ ਸਿੰਘ ਨਾਗੀ, ਜਥੇਦਾਰ ਹਰਜਿੰਦਰ ਸਿੰਘ ਲੱਲ੍ਹੀਆਂ, ਡਾ. ਅਸ਼ਵਨੀ ਕੁਮਾਰ ਆਸ਼ੂ ਆਦਿ ਇਲਾਕੇ ਭਰ ਦੀਆਂ ਸਖਸ਼ੀਅਤਾਂ ਨੇ ਹਾਜ਼ਰੀਆਂ ਲਗਵਾਈਆਂ |