ਸ਼ਾਹਕੋਟ, 19 ਜੁਲਾਈ (ਸੁਖਦੀਪ ਸਿੰਘ)- ਸਿੱਖਿਆ ਵਿਭਾਗ ਵੱਲੋਂ ਚਲਾਏ ਮਿਸ਼ਨ 'ਏਕ ਪੇੜ ਮਾਂ ਕੇ ਨਾਮ' ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਬੱਗਾ (ਬਲਾਕ ਸ਼ਾਹਕੋਟ-2) ਵਿਖੇ ਸਕੂਲ ਮੁਖੀ ਰਾਕੇਸ਼ ਖਹਿਰਾ ਦੀ ਅਗਵਾਈ 'ਚ ਸਕੂਲ ਦੇ ਬੱਚਿਆਂ ਵੱਲੋਂ ਆਪਣੀ ਮਾਂ ਦੇ ਨਾਮ 'ਤੇ ਇੱਕ-ਇੱਕ ਬੂਟਾ ਲਗਾਇਆ ਗਿਆ | ਇਸ ਮਿਸ਼ਨ ਵਿੱਚ ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਤਾਵਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੂਲ 'ਚ ਫ਼ਲਦਾਰ, ਛਾਂਦਾਰ, ਫੁੱਲਦਾਰ ਤੇ ਮੈਡੀਕੇਟਡ ਬੂਟੇ ਜਿਵੇਂ ਤੁਲਸੀ, ਪੱਥਰ ਚੱਟ, ਸੁਹਾਂਜਣਾ ਆਦਿ ਲਗਾਏ ਗਏ ਹਨ | ਇੰਨ੍ਹਾਂ ਬੂਟਿਆਂ ਦਾ ਪਾਲਣ-ਪੌਸ਼ਣ ਵੀ ਬੱਚਿਆਂ ਵੱਲੋਂ ਕੀਤਾ ਜਾ ਰਿਹਾ ਹੈ | ਬੱਚਿਆਂ ਅਤੇ ਮਾਪਿਆਂ ਨੂੰ ਇੱਕ-ਇੱਕ ਬੂਟਾ ਆਪਣੇ ਘਰ 'ਚ ਲਗਾਉਣ ਲਈ ਵੀ ਦਿੱਤਾ ਗਿਆ | ਇਸ ਮੌਕੇ ਸੁੰਦਰ ਸਿੰਘ, ਜਗਜੀਤ ਸਿੰਘ, ਸੁਨੀਤਾ ਰਾਣੀ, ਮਨਦੀਪ ਕੌਰ, ਜਸਵੀਰ ਕੌਰ, ਰਣਜੀਤ ਕੌਰ, ਕਮਲਾ ਰਾਣੀ, ਸਤਨਾਮ ਕੌਰ, ਪ੍ਰੀਤੀ, ਡਿੰਪਲ, ਬਿੰਦਰ ਕੌਰ, ਸਿਮਰਜੀਤ ਕੌਰ, ਪਰਮਜੀਤ ਕੌਰ, ਜੋਗਿੰਦਰ ਕੌਰ, ਮਨਜੀਤ ਕੌਰ, ਬਲਵੀਰ ਕੌਰ ਆਦਿ ਹਾਜ਼ਰ ਸਨ |