22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪ੍ਰਾਪਟੀ ਟੈਕਸ ਜਮ੍ਹਾਂ ਕਰਵਾ ਕੇ ਲੋਕ ਵਿਆਜ ਤੇ ਪੈਨਲਟੀ ਦੀ ਛੋਟ ਦਾ ਲਾਭ ਪ੍ਰਾਪਤ ਕਰਨ-ਰਾਮਜੀਤ

ਅਜੀਤ ਡੈਸਕ 20-07-2025
ਆਦਮਪੁਰ, 19 ਜੁਲਾਈ (ਰਮਨ ਦਵੇਸਰ) - ਆਦਮਪੁਰ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਾਮਜੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਸੁਨਹਿਰੀ ਮੌਕਾ ਦਿੰਦੇ ਹੋਏ ਸਾਲ 2013-14 ਤੋਂ ਹੁਣ ਤੱਕ ਲਈ ਮਿਤੀ 31/07/2025 ਤੱਕ ਪਿਛਲੇ ਰਹਿੰਦੇ ਬਕਾਏ ਤੇ ਵਿਆਜ ਤੇ ਪੇਨੈਲਟੀ ਤੋ ਛੋਟ ਦਿੱਤੀ ਗਈ ਹੈ | ਇਸ ਲਈ ਨਗਰ ਕੌਂਸਲ ਆਦਮਪੁਰ ਦੀ ਹਦੂਦ ਅੰਦਰ ਆਉਂਦੇ ਤਮਾਮ ਪ੍ਰਾਪਰਟੀ ਮਾਲਕਾਂ ਨੂੰ ਵਾਰ-ਵਾਰ ਅਪੀਲ ਕੀਤੀ ਗਈ ਹੈ ਕਿ ਦਫ਼ਤਰ ਨਗਰ ਕੋਸ਼ਲ ਵਿਖੇ ਆਪਣੀ ਪ੍ਰਾਪਰਟੀ ਟੈਕਸ ਅਦਾ ਕਰ ਕੇ ਵਿਆਜ ਤੇ ਪੇਨੈਲਟੀ ਦੀ ਛੋਟ ਦਾ ਲਾਭ ਪ੍ਰਾਪਤ ਕਰਨ | ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ 'ਚ ਇਹ ਰਕਮ ਵਸੂਲ ਕਰਨ ਲਈ ਪੰਜਾਬ ਮਿਊਾਸੀਪਲ ਐਕਟ 1911 ਦੀਆ ਵੱਖ-ਵੱਖ ਧਾਰਾਵਾਂ ਅਨੁਸਾਰ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਦੇ ਪ੍ਰਾਪਰਟੀ ਨੂੰ ਸੀਲਿੰਗ ਕਰਨ ਸੰਬੰਧੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਮਨਦੀਪ ਕੁਮਾਰ ਸ਼ੁਕਲਾ ਦੂਜੀ ਵਾਰ ਭਾਜਪਾ ਮੰਡਲ ਨੂਰਮਹਿਲ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਸ਼ਾਹਕੋਟ ਹਲਕੇ 'ਚ 2 ਮਹੀਨੇ ਲਈ ਚੱਲਣਗੇ ਵਿਸ਼ੇਸ਼ ਸਹਾਇਤਾ ਕੈਂਪ-ਚੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।