ਸ਼ਾਹਕੋਟ, 19 ਜੁਲਾਈ (ਦਲਜੀਤ ਸਿੰਘ ਸਚਦੇਵਾ)- ਭਾਜਪਾ ਹਲਕਾ ਸ਼ਾਹਕੋਟ ਦੇ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਵਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਸੰਬੰਧੀ ਚੱਲ ਰਹੇ ਵਿਸ਼ੇਸ਼ ਸਹਾਇਤਾ ਕੈਂਪਾਂ ਨੂੰ ਲੈ ਕੇ ਮੰਡਲ ਪ੍ਰਧਾਨਾਂ ਨਾਲ ਮੀਟਿੰਗ ਸ਼ਾਹਕੋਟ ਮੰਡਲ ਵਿਖੇ ਕੀਤੀ ਗਈ | ਪ੍ਰਧਾਨ ਨਰਿੰਦਰਪਾਲ ਚੰਦੀ ਨੇ ਕਿਹਾ ਕਿ ਸ਼ਾਹਕੋਟ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਲੱਗ ਰਹੇ ਕੈਂਪਾਂ ਦਾ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ | ਲੋਕ ਇੱਕੋ ਛੱਤ ਹੇਠਾਂ ਸਾਰੀਆਂ ਸਹੂਲਤਾਂ ਲੈ ਰਹੇ ਹਨ | ਚੰਦੀ ਨੇ ਕਿਹਾ ਕਿ ਭਾਜਪਾ ਆਗੂ ਕੈਂਪਾਂ 'ਚ ਆਪਣੀ ਮੌਜੂਦਗੀ ਨੂੰ ਯਕੀਨੀ ਬਣਾਉਣ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਸ਼ਾਹਕੋਟ ਹਲਕੇ 'ਚ ਕਰੀਬ 2 ਮਹੀਨੇ ਲਈ ਵਿਸ਼ੇਸ਼ ਸਹਾਇਤਾ ਕੈਂਪ ਚੱਲਣਗੇ | ਇਸ ਮੌਕੇ ਸੁਦਰਸ਼ਨ ਸੋਬਤੀ ਸਟੇਟ ਕਮੇਟੀ ਮੈਂਬਰ, ਸੰਜਮ ਮੈਸਨ ਮੰਡਲ ਪ੍ਰਧਾਨ ਸ਼ਾਹਕੋਟ, ਰੋਬਿਨ ਸ਼ਰਮਾ ਮੰਡਲ ਪ੍ਰਧਾਨ ਪਰਜੀਆਂ, ਸਵਰਨ ਸਿੰਘ ਜੱਜ, ਦਲਬੀਰ ਸੱਭਰਵਾਲ ਮੰਡਲ ਪ੍ਰਧਾਨ ਮਲਸੀਆਂ, ਪ੍ਰੇਮ ਲਾਲ ਮੰਡਲ ਪ੍ਰਧਾਨ ਐੱਸ.ਸੀ. ਮੋਰਚਾ, ਵਿਵੇਕ ਸ਼ਰਮਾ, ਵਿਜੈ, ਗੋਪਾਲ, ਰਣਜੀਤ ਕੁਮਾਰ, ਡਾ: ਕਸ਼ਮੀਰ ਤਲਵੰਡੀ, ਦਲਜੀਤ ਕੁਮਾਰ ਸ਼ਰਮਾ, ਅਨਵਰ ਘਈ, ਸਤੀਸ਼ ਸਿੰਗਲਾ, ਅਨਵਰ ਘਈ, ਬੂਟਾ ਸਿੰਘ ਆਦਿ ਹਾਜ਼ਰ ਸਨ |