25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਹਾਈਵੋਲਟੇਜ ਤਾਰਾਂ ਹਟਾਉਣ ਲਈ ਦਿੱਤਾ ਮੰਗ ਪੱਤਰ

ਅਜੀਤ ਡੈਸਕ 19-07-2025

ਜਲੰਧਰ, 18 ਜੁਲਾਈ (ਸ਼ਿਵ)- ਸਰਾਭਾ ਨਗਰ ਪਠਾਨਕੋਟ ਰੋਡ ਦੇ ਨਿਵਾਸੀਆਂ ਨੇ ਸੁਰਿੰਦਰ ਸੈਣੀ ਦੀ ਅਗਵਾਈ ਵਿਚ ਡੀ.ਸੀ. ਹਿਮਾਂਸ਼ੂ ਅਗਰਵਾਲ ਨੂੰ ਇਕ ਮੰਗ ਪੱਤਰ ਦੇ ਕੇ ਉਨ੍ਹਾਂ ਦੇ ਇਲਾਕੇ ਦੀ 2 ਨੰਬਰ ਗਲੀ ਵਿਚ ਲੰਘ ਰਹੀਆਂ ਹਾਈ ਵੋਲਟੇਜ ਬਿਜਲੀ ਤਾਰਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਤਾਰਾਂ ਕਰਕੇ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਤੇ ਅਜੇ ਵੀ ਲੋਕਾਂ 'ਤੇ ਇਨ੍ਹਾਂ ਤਾਰਾਂ ਦਾ ਖ਼ੌਫ਼ ਬਣਿਆ ਹੋਇਆ ਹੈ | ਡੀ.ਸੀ. ਹਿਮਾਂਸ਼ੂ ਅਗਰਵਾਲ ਨੂੰ ਮੰਗ ਪੱਤਰ ਦੇਣ ਵਾਲਿਆਂ ਵਿਚ ਜਗਮੋਹਨ ਜੋਸ਼ੀ, ਬਲਜਿੰਦਰ ਕੌਰ, ਸ਼ਾਂਤੀ ਦੇਵੀ, ਡਾ. ਸੁਖਰਾਮ ਤੇ ਹੋਰ ਵੀ ਹਾਜ਼ਰ ਸਨ | ਸੁਰਿੰਦਰ ਸੈਣੀ ਨੇ ਪਾਵਰਕਾਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਸੀ ਕਿ ਜੇਕਰ ਉਹ ਬਿਜਲੀ ਤਾਰਾਂ ਨੂੰ ਨਹੀਂ ਬਦਲ ਸਕਦੇ ਤਾਂ ਹੇਠਲੀਆਂ ਦੋ ਬਿਜਲੀ ਦੀਆਂ ਤਾਰਾਂ ਉੱਪਰ ਕਰ ਦੇਣ ਤਾਂ ਜੋ ਲੋਕ ਇਸ ਦੀ ਲਪੇਟ 'ਚ ਆਉਣ ਤੋਂ ਬੱਚ ਜਾਣ | ਸੁਰਿੰਦਰ ਸੈਣੀ ਨੇ ਕਿਹਾ ਕਿ ਉਹ ਆਪਣੀ ਸਮੱਸਿਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਦੱਸਣਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ | ਮੁੱਖ ਮੰਤਰੀ ਨੂੰ ਇਸ ਸਮੱਸਿਆ ਬਾਰੇ ਲੋਕਾਂ ਨੂੰ ਰਾਹਤ ਦੁਆਉਣੀ ਚਾਹੀਦੀ ਹੈ |

ਪਿਛਲੀ ਖ਼ਬਰ ਸੀ.ਐੱਚ.ਸੀ. ਬੜਾ ਪਿੰਡ 'ਚ ਡਰਾਈ ਡੇ ਫਰਾਈ ਡੇ ਮਨਾਇਆ ਅਗਲੀ ਖ਼ਬਰ ਗੁਰਿੰਦਰ ਸਿੰਘ ਸ਼ੇਰਗਿੱਲ ਨੂੰ ਆਪ ਯੂਥ ਵਿੰਗ ਦਾ ਦੁਆਬਾ ਇੰਚਾਰਜ ਲੱਗਣ 'ਤੇ ਪਿੰਡ ਵਾਸੀਆਂ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।