ਜਮਸ਼ੇਰ ਖਾਸ, 18 ਜੁਲਾਈ (ਹਰਵਿੰਦਰ ਕੁਮਾਰ)- ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸੀਨੀਅਰ ਪਾਰਟੀ ਆਗੂ ਸਰਪੰਚ ਜਮਸ਼ੇਰ ਖਾਸ ਗੁਰਿੰਦਰ ਸਿੰਘ ਸ਼ੇਰਗਿਲ ਨੂੰ ਆਮ ਆਦਮੀ ਪਾਰਟੀ ਨੇ ਯੂਥ ਵਿੰਗ ਦੁਆਬਾ ਦਾ ਇੰਚਾਰਜ ਲਗਾਇਆ ਹੈ | ਦੁਆਬਾ ਪ੍ਰਧਾਨ ਲੱਗਣ 'ਤੇ ਪਿੰਡ ਵਾਸੀਆਂ ਨੇ ਅੱਜ ਉਨ੍ਹਾਂ ਦਾ ਸਨਮਾਨ ਕੀਤਾ | ਸਰਪੰਚ ਗੁਰਿੰਦਰ ਸਿੰਘ ਨੇ ਕਿਹਾ ਕਿ ਮੈਂ ਪਾਰਟੀ ਦੀ ਸਮੁੱਚੀ ਹਾਈ ਕਮਾਨ ਦਾ ਧੰਨਵਾਦ ਕਰਦਾ ਹਾਂ ਤੇ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਗੌਰਵ ਕੁਮਾਰ ਰਾਜੂ ਬਲਾਕ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ, ਪਰੋਮਲ ਦੱਦਰ, ਅਮਰਜੀਤ ਸਿੰਘ ਮਗਲਾਨੀ, ਜਸਵੀਰ ਸਿੰਘ ਸੰਧੂ, ਅਮਰਜੀਤ ਸਿੰਘ ਸ਼ੇਰਗਿਲ, ਡਾਕਟਰ ਸਪਰਾ, ਸੁਰਜੀਤ ਸਿੰਘ, ਮਨਵੀਰ ਸਿੰਘ, ਤਾਰਾ ਸਿੰਘ, ਹਰਸ਼ ਪੰਡਿਤ, ਅਮਰਜੀਤ ਮੁੱਧੜ ਤੇ ਪਿ੍ੰਸ ਮਿਗਲਾਨੀ ਹਾਜ਼ਰ ਸਨ |