25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਖੋਹਬਾਜ਼ੀ ਦੇ ਕੇਸਾਂ 'ਚੋਂ ਦੋ ਬਰੀ

ਅਜੀਤ ਡੈਸਕ 19-07-2025
ਜਲੰਧਰ, 18 ਜੁਲਾਈ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਨੇ ਖੋਹਬਾਜ਼ੀ ਦੇ ਦੋ ਕੇਸਾਂ 'ਚ ਦੋਸ਼ ਸਾਬਤ ਨਾ ਹੋਣ 'ਤੇ ਪਵਿੱਤਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਅਪਰਾ, ਫਿਲੌਰ ਤੇ ਰਿੰਕੀ ਸਿੰਘ ਉਰਫ਼ ਰਿੰਕੀ ਪੁੱਤਰ ਲਾਲ ਚੰਦ ਵਾਸੀ ਨਿਊ ਸੁਭਾਸ਼ ਨਗਰ, ਲੁਧਿਆਣਾ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਨ੍ਹਾਂ ਦੋਵਾਂ ਖ਼ਿਲਾਫ਼ 23 ਅਗਸਤ 2023 ਅਤੇ 18 ਦਸੰਬਰ 2023 ਨੂੰ ਥਾਣਾ ਫਿਲੌਰ ਵਿਖੇ ਰਾਣੀ ਪੁੱਤਰੀ ਸੋਢੀ ਰਾਮ ਵਾਸੀ ਫਿਲੌਰ ਦੀ ਸੋਨੇ ਦੀ ਚੈਨ ਖੋਹਣ ਤੇ ਦੂਜੇ ਕੇਸ 'ਚ ਅਰੁਣ ਕੁਮਾਰ ਵਾਸੀ ਮੁਹੱਲਾ ਪੰਜਢੇਰਾ, ਜਗਤਪੁਰਾ ਫਿਲੌਰ ਕੋਲੋਂ 10 ਹਜ਼ਾਰ ਰੁਪਏ ਖੋਹਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਅਦਾਲਤ ਨੇ ਦੋਸ਼ ਸਾਬਤ ਨਾ ਹੋਣ 'ਤੇ ਇਨ੍ਹਾਂ ਨੂੰ ਦੋਵਾਂ ਕੇਸਾਂ 'ਚ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਮੈਕਡੋਨਲਡ ਬਾਈਪਾਸ 'ਤੇ ਨਾਜਾਇਜ਼ ਉਸਾਰੀਆਂ ਬਣੀਆਂ ਲੋਕਾਂ ਦੀ ਜਾਨ ਦਾ ਖੌਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।