ਮਲਸੀਆਂ, 18 ਜੁਲਾਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ 'ਚ ਵਾਤਾਵਰਨ ਦੀ ਸਾਂਭ-ਸੰਭਾਲ ਕਰਨ ਦੇ ਮਕਸਦ ਨਾਲ ਨਵੀਂ ਬਣੀ ਸੰਸਥਾ 'ਵਾਤਾਵਰਨ ਸੁਧਾਰ ਸੁਸਾਇਟੀ' ਵਲੋਂ ਉੱਘੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਸਥਾ ਦੇ ਪ੍ਰਧਾਨ ਰਾਕੇਸ਼ ਕੁਮਾਰ ਬੰਟੀ ਬੱਠਲਾ ਦੀ ਅਗਵਾਈ ਹੇਠ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਗਿਆ | ਸੰਤ ਸੀਚੇਵਾਲ ਨੇ ਕਿਹਾ ਕਿ ਵਾਤਾਵਰਨ ਸੁੁਸਾਇਟੀ ਵਲੋਂ ਵਾਤਾਵਰਨ ਦੀ ਸੰਭਾਲ ਦੀ ਸੇਵਾ ਦਾ ਜੋ ਸੰਕਲਪ ਲਿਆ ਗਿਆ ਹੈ, ਸ਼ਲਾਘਾਯੋਗ ਕਦਮ ਹੈ | ਅੱਜ ਬਹੁਤ ਵੱਡੀ ਲੋੜ ਹੈ ਕਿ ਅਸੀਂ ਸਾਰੇ ਰਲ ਕੇ ਕੁਦਰਤ ਦੀ ਸੰਭਾਲ ਦੇ ਪਹਿਰੇਦਾਰ ਬਣੀਏ | ਪ੍ਰਧਾਨ ਬੰਟੀ ਬੱਠਲਾ ਨੇ ਕਿਹਾ ਕਿ ਸੰਤ ਸੀਚੇਵਾਲ ਤੋਂ ਪ੍ਰੇਰਿਤ ਹੋ ਕੇ ਹੀ ਅਸੀਂ ਵਾਤਾਵਰਨ ਸੁਸਾਇਟੀ ਬਣਾਈ ਹੈ | ਸਾਡੀ ਸੰਸਥਾ ਵਲੋਂ ਆਉਣ ਵਾਲੇ ਦਿਨਾਂ 'ਚ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ | ਸੁਸਾਇਟੀ ਵਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਭੁਪਿੰਦਰ ਸਿੰਘ ਜੱਸਲ ਮੁੱਖ ਸਲਾਹਕਾਰ, ਮਨੀ ਭਾਰਦਵਾਜ ਜਨਰਲ ਸਕੱਤਰ, ਡਾ: ਰਾਜੇਸ਼ ਚੌਹਾਨ ਵਾਈਸ ਪ੍ਰਧਾਨ, ਗਗਨਦੀਪ ਗੋਇਲ ਖ਼ਜ਼ਾਨਚੀ, ਡਾ: ਗੁਰਪ੍ਰੀਤ ਸਿੰਘ ਪਿ੍ੰਸ ਸਕੱਤਰ, ਜਸਵੀਰ ਸਿੰਘ ਜੱਸੀ ਜੁਆਇੰਟ ਸੈਕਟਰੀ, ਸਿਦਕਪ੍ਰੀਤ ਸਿੰਘ ਸਚਦੇਵਾ ਪ੍ਰੈੱਸ ਸਕੱਤਰ, ਮਾ: ਕਰਮਦੀਪ ਸਿੰਘ ਸਚਦੇਵਾ ਸਹਾਇਕ ਖ਼ਜ਼ਾਨਚੀ, ਸੁਖਪ੍ਰੀਤ ਸਿੰਘ ਢੱਡਾ ਸੋਸ਼ਲ ਮੀਡੀਆ ਇੰਚਾਰਜ, ਰਮੇਸ਼ ਗੋਸਾਈਾ ਮੈਂਬਰ, ਮਨਜੋਤ ਸਿੰਘ ਸਿੰਧੜ ਮੈਂਬਰ ਹਾਜ਼ਰ ਸਨ |