25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਕਠਾਰ ਨੇੜੇ ਐਲ.ਪੀ.ਜੀ. ਗੈਸ ਨਾਲ ਭਰਿਆ ਟੈਂਕਰ ਪਲਟਿਆ

ਅਜੀਤ ਡੈਸਕ 19-07-2025
ਆਦਮਪੁਰ, 18 ਜੁਲਾਈ (ਰਮਨ ਦਵੇਸਰ) - ਆਦਮਪੁਰ-ਹੁਸ਼ਿਆਰਪੁਰ ਰੋਡ 'ਤੇ ਕਠਾਰ ਦੇ ਨੇੜੇ ਇਕ ਗੈਸ ਨਾਲ ਭਰਿਆ ਟੈਂਕਰ ਨੰਬਰ ਐਚ ਆਰ 63 ਸੀ 3295 ਪਲਟ ਜਾਣ ਦੀ ਖ਼ਬਰ ਹੈ | ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੰੁਚ ਗਈ ਤੇ ਇਹ ਸਾਰੀ ਘਟਨਾ ਸਬੰਧੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੇ ਐਚ. ਪੀ. ਸੀ. ਐਲ. ਮਡਿਆਲਾ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਤੇ ਫਾਇਰ ਬਿ੍ਗੇਡ ਵੀ ਮੌਕੇ 'ਤੇ ਬੁਲਾਇਆ | ਗੈਸ ਨਾਲ ਭਰਿਆ ਟੈਂਕਰ ਜਿਸ ਵਿਚ 17 ਹਜ਼ਾਰ ਕਿੱਲੋ ਐਲ.ਪੀ.ਜੀ. ਗੈਸ ਭਰੀ ਸੀ | ਗੈਸ ਲੀਕ ਹੋਣ ਕਾਰਨ ਤੁਰੰਤ ਆਲ਼ੇ ਦੁਆਲੇ ਦੇ ਸਾਰੇ ਸਕੂਲ ਬੰਦ ਕਰਵਾ ਦਿੱਤੇ ਗਏ ਤੇ ਰੇਲਵੇ ਲਾਈਨ ਤੇ ਮੇਨ ਰੋਡ 'ਤੇ ਆਵਾਜਾਈ ਤੁਰਤ ਬੰਦ ਕਰਵਾ ਦਿੱਤੀ ਗਈ | ਪਲਾਂਟ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਗੈਸ ਦਾ ਟੈਂਕਰ ਰਾਤ ਇੱਕ ਵਜੇ ਜਲੰਧਰ ਤੋਂ ਮਡਿਆਲਾ ਪਲਾਂਟ ਵਿਚ ਪਹੁੰਚਿਆ ਤੇ ਆਪਣੀ ਐਂਟਰੀ ਕਰਵਾਉਣ ਤੋਂ ਬਾਅਦ ਇਹ ਵਾਪਸ ਜਲੰਧਰ ਵੱਲ ਚੱਲ ਪਿਆ ਤੇ ਰਾਤ ਡੇਢ ਵਜੇ ਦੇ ਕਰੀਬ ਕਠਾਰ ਨੇੜੇ ਇਹ ਟੈਂਕਰ ਬੇਕਾਬੂ ਹੋ ਗਿਆ ਤੇ ਸੜਕ ਦੇ ਨੇੜੇ ਬਣੇ ਇਕ ਗੇਟ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਪਲਟ ਗਿਆ ਤੇ ਟੈਂਕਰ ਦਾ ਡਰਾਈਵਰ ਹਾਦਸਾ ਹੋਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ | ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਟੈਂਕਰ ਨੂੰ ਖ਼ਾਲੀ ਕਰਨ ਲਈ ਬਠਿੰਡਾ ਤੋਂ ਇਕ ਖ਼ਾਲੀ ਟੈਂਕਰ ਆ ਰਿਹਾ ਹੈ ਜਿਸ ਵਿਚ ਇਹ ਗੈਸ ਭਰੀ ਜਾਵੇਗੀ ਤੇ ਗੈਸ ਟੈਂਕਰ ਇੱਥੋਂ ਚੁੱਕਿਆ ਜਾਵੇਗਾ |
ਪਿਛਲੀ ਖ਼ਬਰ ਵਾਤਾਵਰਨ ਸੁਧਾਰ ਸੁਸਾਇਟੀ ਸ਼ਾਹਕੋਟ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਨਹਿਰ 'ਚ ਡਿੱਗਣ ਨਾਲ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।