28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਿੰਡ ਮੋਰੋਂ ਵਿਖੇ ਤੀਆਂ ਦਾ ਤਿਉਹਾਰ 20 ਨੂੰ

ਅਜੀਤ ਡੈਸਕ 18-07-2025
ਅੱਪਰਾ, 17 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਨਜ਼ਦੀਕੀ ਪਿੰਡ ਮੋਰੋਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ ਦਾ ਤਿਉਹਾਰ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ | ਤੀਆਂ ਦੇ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਪਿੰਡ ਦੀਆਂ ਸੁਆਣੀਆਂ ਵਲੋਂ ਗਿੱਧਾ ਤੇ ਬੋਲੀਆਂ ਪਾ ਕੇ ਇਹ ਤਿਉਹਾਰ ਮਨਾਇਆ ਜਾਵੇਗਾ | ਤੀਆਂ ਦੇ ਤਿਉਹਾਰ ਸੰਬੰਧੀ ਸੱਦਾ ਪੱਤਰ ਇਲਾਕੇ ਦੇ ਮੋਹਤਵਰ ਸੱਜਣਾਂ, ਰਾਜਨੀਤਕ ਆਗੂਆਂ ਤੇ ਇਲਾਕੇ ਦੇ ਸਰਪੰਚਾਂ ਤੇ ਪੰਚਾਂ ਨੂੰ ਨਿੱਜੀ ਤੌਰ 'ਤੇ ਮਿਲ ਕੇ ਦਿੱਤੇ ਗਏ ਹਨ | ਜਾਣਕਾਰੀ ਸਾਂਝੀ ਕਰਨ ਵੇਲੇ ਜਸਵਿੰਦਰ ਕੌਰ ਬਿੰਦੇ, ਕਮਲਾ ਰਾਣੀ, ਸੁਖਜੀਤ ਕੌਰ ਸ਼ਾਂਤੀ, ਵਿਨੋਦ ਭਾਰਦਵਾਜ, ਅਸ਼ਵਨੀ ਕੁਮਾਰ ਤੇ ਗੁਰਮੀਤ ਸਿੰਘ ਗਰੇਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਯੂਰੀਆ ਤੇ ਡੀ. ਏ. ਪੀ. ਖਾਦਾਂ ਨੇ ਕਿਸਾਨਾਂ ਦਾ ਤ੍ਰਾਹ ਕੱਢਿਆ : ਕਿਸਾਨ ਆਗੂ ਅਗਲੀ ਖ਼ਬਰ ਯੂਰੀਆ ਤੇ ਡੀ. ਏ. ਪੀ. ਖਾਦਾਂ ਨੇ ਕਿਸਾਨਾਂ ਦਾ ਤ੍ਰਾਹ ਕੱਢਿਆ : ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।