ਜਲੰਧਰ, 17 ਜੁਲਾਈ (ਚੰਦੀਪ ਭੱਲਾ)- ਭਿ੍ਸ਼ਟਾਚਾਰ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਮਈ ਮਹੀਨੇ ਗਿ੍ਫ਼ਤਾਰ ਕੀਤੇ ਗਏ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੇ ਕਰੀਬੀ ਦੱਸੇ ਜਾਣ ਵਾਲੇ ਮਹੇਸ਼ ਮੁਖੀਜਾ ਜੋ ਕਿ ਇਸ ਸਮੇਂ ਜੁਡੀਸ਼ੀਅਲ ਹਿਰਾਸਤ 'ਚ ਹਨ, ਵੱਲੋਂ ਵੀ ਆਪਣੇ ਸੀਨੀਅਰ ਵਕੀਲ ਮਨਦੀਪ ਸਿੰਘ ਸਚਦੇਵਾ ਰਾਹੀਂ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ 'ਚ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਹੈ ਜਿਸ 'ਤੇ ਅਦਾਲਤ ਨੇ ਅਗਲੀ ਸੁਣਵਾਈ ਲਈ 22 ਜੁਲਾਈ ਦੀ ਤਾਰੀਕ ਦਿੱਤੀ ਹੈ | ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਸੇ ਮਾਮਲੇ 'ਚ ਨਾਮਜ਼ਦ ਰਮਨ ਅਰੋੜਾ ਦੇ ਲੜਕੇ ਰਾਜਨ ਅਰੋੜਾ ਨੂੰ ਵੀ ਹਾਈਕੋਰਟ ਨੂੰ ਰਾਹਤ ਮਿਲੀ ਹੈ | ਇਸ ਤੋਂ ਪਹਿਲਾਂ ਰਮਨ ਅਰੋੜਾ, ਸੁਖਦੇਵ ਵਸ਼ਿਸ਼ਟ ਤੇ ਹਰਪ੍ਰੀਤ ਕੌਰ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ ਤੇ ਉਹ ਵੀ ਅਜੇ ਜੁਡੀਸ਼ੀਅਲ ਹਿਰਾਸਤ 'ਚ ਹਨ |